ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸਾਢੇ ਵੀਹ ਲੱਖ ਰੁਪਏ ਵਿੱਚ ਨਿਲਾਮ ਹੋਇਆ 0001 ਨੰਬਰ

10:29 AM Nov 29, 2024 IST
ਆਰਐੱਲਏ ਦੇ ਦਫਤਰ ਦੀ ਝਲਕ।

ਮੁਕੇਸ਼ ਕੁਮਾਰ
ਚੰਡੀਗੜ੍ਹ, 28 ਨਵੰਬਰ
ਪੰਜਾਬ ਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਦੇ ਲੋਕਾਂ ਦੇ ਸਿਰ ਫੈਂਸੀ ਨੰਬਰ ਲੈਣ ਦਾ ਸ਼ੌਕ ਸਿਰ ਚੜ੍ਹ ਕੇ ਬੋਲ ਰਿਹਾ ਹੈ। ਚੰਡੀਗੜ੍ਹ ਪ੍ਰਸ਼ਾਸਨ ਦੇ ਰਜਿਸਟਰਿੰਗ ਅਤੇ ਲਾਇਸੈਂਸਿੰਗ ਅਥਾਰਟੀ (ਆਰਐੱਲਏ) ਵੱਲੋਂ ਨਵੀਂ ਸੀਰੀਜ਼ ਦੇ ਫੈਂਸੀ ਨੰਬਰਾਂ ਦੀ ਕੀਤੀ ਗਈ ਈ-ਨਿਲਾਮੀ ਵਿੱਚ ਸੀਐੱਚ 01 ਸੀਐਕਸ 0001 ਨੰਬਰ 20.70 ਲੱਖ ਰੁਪਏ ਵਿੱਚ ਵਿਕਿਆ ਹੈ ਜੋ ਇੱਕ ਮਰਸੀਡੀਜ਼ ਗੱਡੀ ਲਈ ਨਿਲਾਮ ਹੋਇਆ ਹੈ। ਇਸ ਤੋਂ ਬਾਅਦ ਸੀਐੱਚ 01 ਸੀਐਕਸ 0007 ਨੰਬਰ 8.90 ਲੱਖ ਰੁਪਏ ਵਿੱਚ ਨਿਲਾਮ ਹੋਇਆ ਹੈ। ਇਸ ਤਰ੍ਹਾਂ ਫੈਂਸੀ ਨੰਬਰਾਂ ਦੀ ਨਿਲਾਮੀ ਵਿੱਚ ਆਰਐੱਲਏ ਨੇ ਕਰੋੜਾਂ ਰੁਪਏ ਦੀ ਕਮਾਈ ਕੀਤੀ ਹੈ। ਚੰਡੀਗੜ੍ਹ ਪ੍ਰਸ਼ਾਸਨ ਦੇ ਰਜਿਸਟਰਿੰਗ ਅਤੇ ਲਾਇਸੈਂਸਿੰਗ ਅਥਾਰਟੀ (ਆਰਐੱਲਏ) ਵੱਲੋਂ ਨਵੀਂ ਸੀਰੀਜ਼ ਸੀਐੱਚ 01 ਸੀਐਕਸ ਦੇ 0001 ਤੋਂ 9999 ਤੱਕ ਦੇ ਫੈਂਸੀ ਨੰਬਰਾਂ ਦੀ ਨਿਲਾਮੀ ਕੀਤੀ ਗਈ। ਇਸ ਨਿਲਾਮੀ ਵਿੱਚ ਆਰਐੱਲਏ ਨੇ 382 ਨੰਬਰ ਵੇਚ ਕੇ 1.92 ਕਰੋੜ ਰਪਏ ਦੀ ਕਮਾਈ ਕੀਤੀ ਹੈ। ਆਰਐੱਲਏ ਤੋਂ ਮਿਲੀ ਜਾਣਕਾਰੀ ਅਨੁਸਾਰ ਸੀਐੱਚ 01 ਸੀਐਕਸ ਨੰਬਰਾਂ ਦੀ ਬੋਲੀ ਵਿੱਚ ਸੀਐੱਚ 01 ਸੀਐਕਸ 0001 ਨੰਬਰ 20.70 ਲੱਖ ਰੁਪਏ, 0007 ਨੰਬਰ 8.90 ਲੱਖ ਰੁਪਏ, 0005 ਨੰਬਰ 8.11 ਲੱਖ ਰੁਪਏ, 0009 ਨੰਬਰ 7.99 ਲੱਖ ਰੁਪਏ, 999 ਨੰਬਰ 7.99 ਲੱਖ ਰੁਪਏ, 9999 ਨੰਬਰ 6.01 ਲੱਖ ਰੁਪਏ ਵਿੱਚ ਨਿਲਾਮ ਹੋਇਆ ਹੈ। ਇਸ ਤੋਂ ਇਲਾਵਾ 0006 ਨੰਬਰ 4.71 ਲੱਖ ਰੁਪਏ, 0003 ਨੰਬਰ 4.61 ਲੱਖ ਰੁਪਏ ਵਿੱਚ, ਨੰਬਰ 0008 ਨੂੰ 4.61 ਲੱਖ ਰੁਪਏ ਵਿੱਚ ਅਤੇ ਨੰਬਰ 0002 ਨੂੰ 3.71 ਲੱਖ ਰੁਪਏ ਵਿੱਚ ਵੇਚਿਆ ਗਿਆ। ਇਸ ਨਿਲਾਮੀ ਦੌਰਾਨ ਪੁਰਾਣੀਆਂ ਸੀਰੀਜ਼ਾਂ ਦੇ ਬਕਾਇਆ ਪਏ ਕਈ ਨੰਬਰ ਵੀ ਨਿਲਾਮ ਕੀਤੇ ਗਏ ਹਨ। ਵਿਭਾਗ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਫੈਂਸੀ ਨੰਬਰਾਂ ਲਈ ਈ-ਨਿਲਾਮੀ ਲਈ ਬੋਲੀ 25 ਤੋਂ 27 ਨਵੰਬਰ ਸ਼ਾਮ 5 ਵਜੇ ਤੱਕ ਰੱਖੀ ਗਈ ਸੀ। ਉਸ ਨੂੰ ਫੈਂਸੀ ਨੰਬਰਾਂ ਦੀ ਨਵੀਂ ਅਤੇ ਪੁਰਾਣੀ ਲੜੀ ਲਈ ਚੰਗਾ ਹੁੰਗਾਰਾ ਮਿਲਿਆ ਹੈ ਅਤੇ ਹੁਣ ਉਹ ਬਾਕੀ ਰਹਿੰਦੇ ਨੰਬਰਾਂ ਨੂੰ ਦੁਬਾਰਾ ਨਿਲਾਮੀ ਲਈ ਰੱਖੇਗਾ। ਜ਼ਿਕਰਯੋਗ ਹੈ ਕਿ ਆਰਐੱਲਏ ਵੱਲੋਂ ਸਮੇਂ-ਸਮੇਂ ’ਤੇ ਫੈਂਸੀ ਨੰਬਰਾਂ ਨੂੰ ਨਿਲਾਮ ਕੀਤਾ ਜਾਂਦਾ ਹੈ। ਇਸ ਦੌਰਾਨ ਵਿਭਾਗ ਵੱਲੋਂ ਈ-ਨਿਲਾਮੀ ਦੌਰਾਨ ਪਹਿਲਾਂ ਚਾਹਵਾਨ ਵਿਅਕਤੀ ਵੱਲੋਂ ਰਜਿਸਟਰੇਸ਼ਨ ਕਰਵਾਈ ਜਾਂਦੀ ਹੈ।

Advertisement

Advertisement