ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸੁਪਰੀਮ ਕੋਰਟ ਦੇ ਹੁਕਮਾਂ ਮਗਰੋਂ ਐੱਨਟੀਏ ਨੇ ਨੀਟ-ਯੂਜੀ ਦਾ ਨਤੀਜਾ ਐਲਾਨਿਆ

07:14 AM Jul 21, 2024 IST

ਨਵੀਂ ਦਿੱਲੀ: ਕੌਮੀ ਟੈਸਟਿੰਗ ਏਜੰਸੀ ਨੇ ਅੱਜ (ਐੱਨਟੀਏ) ਮੈਡੀਕਲ ਦਾਖਲਾ ਯੋਗਤਾ ਪ੍ਰੀਖਿਆ ਨੀਟ-ਯੂਜੀ ਦਾ ਕੇਂਦਰ ਤੇ ਸ਼ਹਿਰ ਦੇ ਆਧਾਰ ’ਤੇ ਨਤੀਜਾ ਐਲਾਨ ਦਿੱਤਾ ਹੈ। ਕਥਿਤ ਬੇਨੇਮੀਆਂ ਕਾਰਨ ਇਹ ਪ੍ਰੀਖਿਆਂ ਜਾਂਚ ਦੇ ਘੇਰੇ ’ਚ ਹੈ। ਨੀਟ-ਯੂਜੀ ਦਾ ਨਤੀਜਾ ਪਹਿਲਾਂ 5 ਜੂਨ ਨੂੰ ਐਲਾਨਿਆ ਗਿਆ ਪਰ ਸੁਪਰੀਮ ਕੋਰਟ ਦੇ ਹੁਕਮਾਂ ਮਗਰੋਂ ਇਸ ਨੂੰ ਹੁਣ ਕੇਂਦਰ ਅਤੇ ਸ਼ਹਿਰ ਦੇ ਆਧਾਰ ’ਤੇ ਐਲਾਨਿਆ ਗਿਆ ਹੈ। ਸੁਪਰੀਮ ਕੋਰਟ ਪ੍ਰਸ਼ਨ ਪੱਤਰ ਲੀਕ ਹੋਣ ਸਣੇ ਪ੍ਰੀਖਿਆ ’ਚ ਕਥਿਤ ਬੇਨੇਮੀਆਂ ਸਬੰਧੀ ਕਈ ਪਟੀਸ਼ਨਾਂ ’ਤੇ ਸੁਣਵਾਈ ਕਰ ਰਿਹਾ ਹੈ। ਨੀਟ-ਯੂਜੀ ਪ੍ਰੀਖਿਆ 5 ਮਈ ਨੂੰ 571 ਸ਼ਹਿਰਾਂ ਦੇ 4,750 ਕੇਂਦਰਾਂ ’ਤੇ ਲਈ ਗਈ ਸੀ। ਇਸ ਵਿੱਚ 5 ਵਿਦੇਸ਼ੀ ਸ਼ਹਿਰ ਵੀ ਸ਼ਾਮਲ ਸਨ। ਚੌਵੀ ਲੱਖ ਤੋਂ ਵੱਧ ਉਮੀਦਵਾਰਾਂ ਨੇ ਇਹ ਪ੍ਰੀਖਿਆ ਦਿੱਤੀ ਸੀ।
ਅਦਾਲਤ ਨੇ ਆਪਣੇ ਹੁਕਮਾਂ ’ਚ ਉਮੀਦਵਾਰਾਂ ਦੀ ਪਛਾਣ ਨਸ਼ਰ ਕੀਤੇ ਬਿਨਾਂ ਨਤੀਜੇ ਐਲਾਨਣ ਦੀ ਹਦਾਇਤ ਕੀਤੀ ਸੀ। ਸੁਪਰੀਮ ਕੋਰਟ ਨੇ ਆਖਿਆ ਸੀ ਕਿ ਅਦਾਲਤ ਇਹ ਪਤਾ ਕਰਨਾ ਚਾਹੁੰਦੀ ਹੈ ਕਿ ਵਿਵਾਦਤ ਕੇਂਦਰਾਂ ’ਤੇ ਪ੍ਰੀਖਿਆ ਦੇਣ ਵਾਲੇ ਉਮੀਦਵਾਰਾਂ ਨੂੰ ਹੋਰ ਕੇਂਦਰਾਂ ’ਤੇ ਪ੍ਰੀਖਿਆ ਦੇਣ ਵਾਲੇ ਉਮੀਦਵਾਰਾਂ ਦੇ ਮੁਕਾਬਲੇ ਵੱਧ ਅੰਕ ਤਾਂ ਨਹੀਂ ਮਿਲੇ। ਇਸ ਮਾਮਲੇ ਦੀ ਅਗਲੀ ਸੁਣਵਾਈ 22 ਜੁਲਾਈ ਨੂੰ ਹੋਵੇਗੀ। -ਪੀਟੀਆਈ

Advertisement

Advertisement
Advertisement