ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਐੱਨਐੱਸਐੱਸ ਵਾਲੰਟੀਅਰਾਂ ਨੇ ਬੂਟੇ ਲਾਏ

08:42 AM Aug 10, 2023 IST
ਮਾਰਕੰਡਾ ਨੈਸ਼ਨਲ ਕਾਲਜ ਵਿੱਚ ਬੂਟੇ ਲਾਉਂਦੇ ਹੋਏ ਪ੍ਰਿੰਸੀਪਲ ਤੇ ਵਾਲੰਟੀਅਰ। -ਫੋਟੋ: ਸਤਨਾਮ ਸਿੰਘ

ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 9 ਅਗਸਤ
ਭਾਰਤ ਸਰਕਾਰ ਦੇ ਖੇਡ ਮੰਤਰਾਲੇ ਵੱਲੋਂ ‘ਮੇਰੀ ਮਾਟੀ ਮੇਰਾ ਦੇਸ਼’ ਪ੍ਰੋਗਰਾਮ ਤਹਿਤ ਮਾਰਕੰਡਾ ਨੈਸ਼ਨਲ ਕਾਲਜ ਦੀ ਐੱਨਐੱਸਐੱਸ ਇਕਾਈ ਵਲੋਂ 100 ਤੋਂ ਵੱਧ ਬੂਟੇ ਲਾਏ ਗਏ ਗਏ। ਬੂਟੇ ਲਾਉਣ ਸਬੰਧੀ ਮੁਹਿੰਮ ਪ੍ਰੋ. ਸਿਧਾਂਤ ਦੀ ਅਗਵਾਈ ਵਿਚ ਚਲਾਈ ਗਈ। ਇਸ ਮੌਕੇ ਉਨ੍ਹਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਐੱਨਐੱਸਐੱਸਸੈੱਲ ਵਲੋਂ ਦੋ ਲਖ ਬੂਟੇ ਲਾਉਣ ਦਾ ਟੀਚਾ ਮਿਥਿਆ ਗਿਆ ਹੈ। ਜਿਸ ਤਹਿਤ ਹਰ ਇਕ ਵਾਲੰਟੀਅਰ ਵੱਲੋਂ ਦੋ ਬੂਟੇ ਲਾਉਣੇ ਲਾਜ਼ਮੀ ਹਨ। ਕਾਲਜ ਪ੍ਰਿੰਸੀਪਲ ਡਾ. ਅਸ਼ੋਕ ਕੁਮਾਰ ਨੇ ਵਲੰਟੀਅਰਾਂ ਨੂੰ ਕਿਹਾ ਕਿ ਉਹ ਵਾਤਾਵਰਣ ਦੀ ਸੰਭਾਲ ਲਈ ਅਹਿਮ ਭੂਮਿਕਾ ਨਿਭਾ ਰਹੇ ਹਨ। ਇਸ ਮੌਕੇ ਡਾ. ਦਿਵਿਆ, ਪ੍ਰੋ. ਸੁਰੇਸ਼, ਅਮਿਤ ਕਸ਼ਯਪ ਤੇ ਸੌਰਵ ਆਦਿ ਮੌਜੂਦ ਸਨ।

Advertisement

Advertisement