ਐੱਨਐੱਸਐੱਸ ਦਾ ਸਥਾਪਨਾ ਦਿਵਸ ਮਨਾਇਆ
09:55 AM Sep 25, 2024 IST
Advertisement
ਪਾਤੜਾਂ:
Advertisement
ਯੂਨੀਵਰਸਲ ਕਾਲਜ ਵੱਲੋਂ ਸਵੱਛਤਾ ਕੈਂਪ ਦੌਰਾਨ ਐੱਨਐੱਸਐੱਸ ਸਥਾਪਨਾ ਦਿਵਸ ਮਨਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਨੂੰ ਮਨੁੱਖਤਾ ਦੀ ਸੇਵਾ ਲਈ ਪ੍ਰੇਰਿਆ ਗਿਆ। ਕਾਲਜ ਦੇ ਵਾਈਸ ਚੇਅਰਮੈਨ ਵੀਰਇੰਦਰ ਸਿੰਘ ਧਾਲੀਵਾਲ ਨੇ ਦੱਸਿਆ ਕਿ ਇਸ ਤਰ੍ਹਾਂ ਦੀਆਂ ਗਤੀਵਿਧੀਆ ਵਿੱਚ ਭਾਗ ਲੈ ਕੇ ਐੱਨਐੱਸਐੱਸ ਸਰਟੀਫਿਕੇਟ ਹਾਸਲ ਕੀਤਾ ਜਾ ਸਕਦਾ ਹੈ। ਪ੍ਰੋਗਰਾਮ ਅਫ਼ਸਰ ਕਰਮਜੀਤ ਕੌਰ ਵੱਲੋਂ ਚਾਰਟ ਪ੍ਰਤੀਯੋਗਤਾ ਵਿੱਚ ਵਾਲੰਟੀਅਰਾਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ। ਸਮਾਗਮ ਦੇ ਅੰਤ ਵਿੱਚ ਕਾਲਜ ਦੇ ਡਾਇਰੈਕਟਰ ਡਾ. ਅਮਰੀਸ਼ ਧਵਨ ਅਤੇ ਪ੍ਰਿੰਸੀਪਲ ਯਾਦਵਿੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਸ਼ਲਾਘਾ ਪੱਤਰ ਵੀ ਵੰਡੇ। -ਪੱਤਰ ਪ੍ਰੇਰਕ
Advertisement
Advertisement