ਮਾਤਾ ਸੁੰਦਰੀ ਗਰਲਜ਼ ਕਾਲਜ ’ਚ ਐੱਨਐੱਸਐੱਸ ਕੈਂਪ
07:59 AM Feb 04, 2025 IST
Advertisement
ਰਾਮਪੁਰਾ ਫੂਲ:
Advertisement
ਮਾਤਾ ਸੁੰਦਰੀ ਗਰਲਜ਼ ਕਾਲਜ ਵਿੱਚ ਸੱਤ ਰੋਜ਼ਾ ਕੌਮੀ ਸੇਵਾ ਯੋਜਨਾ ਕੈਂਪ ਦਾ ਸਮਾਪਤੀ ਸਮਾਰੋਹ ਯਾਦਗਾਰੀ ਹੋ ਨਿਬੜਿਆ। ਇਸ ਦੌਰਾਨ ਰੱਖੇ ਇਨਾਮ ਵੰਡ ਸਮਾਰੋਹ ਵਿੱਚ ਰਘਬੀਰ ਸਿੰਘ ਮਾਨ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਬਠਿੰਡਾ ਮੁੱਖ ਮਹਿਮਾਨ ਵਜੋਂ ਪਹੁੰਚੇ। ਵਿਸ਼ੇਸ਼ ਮਹਿਮਾਨ ਵਜੋਂ ਧਰਮਿੰਦਰ ਸਿੰਘ ਬੈਲਜੀਅਮ ਅਤੇ ਜਸਕਰਨ ਸਿੰਘ ਮਹਿਤਾ ਰਿਜਨਲ ਮੈਨੇਜਰ ਪ੍ਰੀਤ ਟਰੈਕਟਰ ਸ਼ਾਮਲ ਹੋਏ। ਇਸ ਮੌਕੇ ਸੰਸਥਾ ਦੇ ਚੇਅਰਮੈਨ ਕੁਲਵੰਤ ਸਿੰਘ ਸਿੱਧੂ, ਐੱਮਡੀ ਗੁਰਵਿੰਦਰ ਸਿੰਘ ਬੱਲੀ ਤੇ ਡਾਇਰੈਕਟਰ (ਪ੍ਰਸ਼ਾਸਨ) ਪਰਮਿੰਦਰ ਸਿੱਧੂ ਤੇ ਪ੍ਰਿੰਸੀਪਲ ਰਾਜ ਸਿੰਘ ਬਾਘਾ ਨੇ ਮਹਿਮਾਨਾਂ ਦਾ ਸਵਾਗਤ ਕੀਤਾ। ਵਾਲੰਟੀਅਰਾਂ ਦੇ ਵੱਖ ਵੱਖ ਹਾਊਸਾਂ ਨੂੰ ਇਨਾਮ ਤਕਸੀਮ ਕੀਤੇ ਗਏ। ਇਸ ਮੌਕੇ ਸਿੰਬਲਜੀਤ ਕੌਰ ਡਾਇਰੈਕਟਰ, ਪ੍ਰਸ਼ੋਤਮ ਕੌਰ ਖ਼ਜ਼ਾਨਚੀ, ਪ੍ਰਿੰਸੀਪਲ ਸਕੂਲ ਕੰਵਰਦੀਪ ਸਿੰਘ ਗਿੱਲ, ਪ੍ਰੋ. ਜਸਵਿੰਦਰ ਸਿੰਘ ਆਦਿ ਹਾਜ਼ਰ ਸਨ। -ਖੇਤਰੀ ਪ੍ਰਤੀਨਿਧ
Advertisement
Advertisement