For the best experience, open
https://m.punjabitribuneonline.com
on your mobile browser.
Advertisement

ਐਨਆਰਆਈ ਮਾਮੇ ਨਾਲ ਭਾਣਜੇ ਨੇ ਮਾਰੀ ਠੱਗੀ

07:41 AM Apr 10, 2024 IST
ਐਨਆਰਆਈ ਮਾਮੇ ਨਾਲ ਭਾਣਜੇ ਨੇ ਮਾਰੀ ਠੱਗੀ
Advertisement

ਹਤਿੰਦਰ ਮਹਿਤਾ
ਜਲੰਧਰ, 9 ਅਪਰੈਲ
ਇੱਥੇ ਭਾਣਜੇ ਵੱਲੋਂ ਆਪਣੇ ਮਾਮੇ ਨਾਲ 1.23 ਕਰੋੜ ਦੀ ਧੋਖਾਧੜੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਥਾਣਾ ਬਾਰਾਂਦਰੀ ਪੁਲੀਸ ਨੇ ਪ੍ਰੀਤ ਨਗਰ ਵਾਸੀ ਗਗਨਦੀਪ ਖੋਸਲਾ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਮੁਲਜ਼ਮ ਦੀ ਗ੍ਰਿਫ਼ਤਾਰੀ ਹੋਣੀ ਬਾਕੀ ਹੈ। ਸ਼ਿਕਾਇਤ ਵਿੱਚ ਮਾਮੇ ਨੇ ਭਾਣਜੇ ’ਤੇ 3 ਕਰੋੜ ਰੁਪਏ ਦੀ ਧੋਖਾਧੜੀ ਕਰਨ ਦਾ ਦੋਸ਼ ਲਗਾਇਆ ਸੀ। ਲੱਧੇਵਾਲੀ ਦੇ ਖਹਿਰਾ ਐਨਕਲੇਵ ਵਾਸੀ ਪ੍ਰਦੀਪ ਨਈਅਰ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ’ਚ ਕਿਹਾ ਕਿ ਉਹ ਲੰਬੇ ਸਮੇਂ ਤੋਂ ਦੁਬਈ ਰਹਿ ਰਿਹਾ ਹੈ। ਕਰੀਬ 11 ਸਾਲ ਪਹਿਲਾਂ ਉਸ ਨੂੰ ਗਗਨਦੀਪ ਖੋਸਲਾ ਰਾਹੀਂ ਜਾਇਦਾਦ ਬਾਰੇ ਪਤਾ ਲੱਗਿਆ ਸੀ। ਗਗਨਦੀਪ ਨੇ ਜ਼ਮੀਨ ਦੀ ਫੋਟੋ ਅਤੇ ਵੀਡੀਓ ਵੀ ਦਿਖਾਏ ਸਨ। ਪ੍ਰਦੀਪ ਨੇ ਦੋਸ਼ ਲਾਇਆ ਕਿ ਉਸ ਨੇ ਦੁਬਈ ਤੋਂ ਜਾਇਦਾਦ ਖਰੀਦਣ ਲਈ ਆਪਣੇ ਭਾਣਜੇ ਗਗਨਦੀਪ ਨੂੰ ਕਰੀਬ 3 ਕਰੋੜ ਰੁਪਏ ਦਿੱਤੇ ਸਨ। ਪੈਸੇ ਲੈਣ ਮਗਰੋਂ ਗਗਨਦੀਪ ਨੇ ਟਾਲਮਟੋਲ ਕਰਨੀ ਸ਼ੁਰੂ ਕਰ ਦਿੱਤੀ। ਮਗਰੋਂ ਗਗਨ ਨੇ ਨਾ ਤਾਂ ਪੈਸੇ ਵਾਪਸ ਕੀਤੇ ਅਤੇ ਨਾ ਹੀ ਜਾਇਦਾਦ ਖਰੀਦੀ। ਜਦੋਂ ਪ੍ਰਦੀਪ ਭਾਰਤ ਪਰਤਿਆ ਤਾਂ ਉਸ ਨੇ ਪੈਸਿਆਂ ਦਾ ਹਿਸਾਬ ਕਿਤਾਬ ਪੁੱਛਿਆ। ਗਗਨ ਨੇ ਕੋਈ ਸਪੱਸ਼ਟ ਜਵਾਬ ਨਾ ਦਿੱਤਾ। ਇਸ ਸਬੰਧੀ ਪ੍ਰਦੀਪ ਵੱਲੋਂ ਸ਼ਿਕਾਇਤ ਪੁਲੀਸ ਕਮਿਸ਼ਨਰ ਨੂੰ ਦਿੱਤੀ ਗਈ ਸੀ। ਇਸ ਦੀ ਜਾਂਚ ਥਾਣਾ ਸਿਟੀ ਪੁਲੀਸ ਦੇ ਐਂਟੀ ਫਰਾਡ ਵਿੰਗ ਨੂੰ ਸੌਂਪਣ ਮਗਰੋਂ ਨਈਂ ਬਾਰਾਦਰੀ ਥਾਣੇ ਵਿੱਚ ਕੇਸ ਦਰਜ ਕੀਤਾ ਗਿਆ ਹੈ। ਹਾਲਾਂਕਿ ਪ੍ਰਦੀਪ ਪੁਲੀਸ ਨੂੰ ਸਿਰਫ 1.23 ਕਰੋੜ ਰੁਪਏ ਦਾ ਹੀ ਹਿਸਾਬ-ਕਿਤਾਬ ਦੇ ਸਕਿਆ। ਇਸ ਕਾਰਨ ਪੁਲੀਸ ਨੇ ਸਿਰਫ਼ 1.23 ਰੁਪਏ ਦੀ ਧੋਖਾਧੜੀ ਦਾ ਕੇਸ ਦਰਜ ਕੀਤਾ ਹੈ।

Advertisement

Advertisement
Author Image

joginder kumar

View all posts

Advertisement
Advertisement
×