For the best experience, open
https://m.punjabitribuneonline.com
on your mobile browser.
Advertisement

ਐੱਨਆਰਆਈ ਕਾਂਡ: ਪੀੜਤ ਦੇ ਸਹੁਰੇ ਸਮੇਤ ਪੰਜ ਮੁਲਜ਼ਮ ਗ੍ਰਿਫ਼ਤਾਰ

08:56 AM Aug 26, 2024 IST
ਐੱਨਆਰਆਈ ਕਾਂਡ  ਪੀੜਤ ਦੇ ਸਹੁਰੇ ਸਮੇਤ ਪੰਜ ਮੁਲਜ਼ਮ ਗ੍ਰਿਫ਼ਤਾਰ
ਅੰਮ੍ਰਿਤਸਰ ਵਿੱਚ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪੁਲੀਸ ਅਧਿਕਾਰੀ। -ਫੋਟੋ: ਵਿਸ਼ਾਲ ਕੁਮਾਰ
Advertisement

ਪੱਤਰ ਪ੍ਰੇਰਕ
ਅੰਮ੍ਰਿਤਸਰ, 25 ਅਗਸਤ
ਇੱਥੋਂ ਦੇ ਦਬੁਰਜੀ ਇਲਾਕੇ ਵਿੱਚ ਦੋ ਹਥਿਆਰਬੰਦ ਹਮਲਾਵਰਾਂ ਵੱਲੋਂ ਅਮਰੀਕਾ ਵਾਸੀ ਇੱਕ ਪਰਵਾਸੀ ਪੰਜਾਬੀ (ਐੱਨਆਰਆਈ) ਨੂੰ ਗੋਲੀ ਮਾਰਨ ਦੇ ਮਾਮਲੇ ਵਿਚ ਅੰਮ੍ਰਿਤਸਰ ਸਿਟੀ ਪੁਲੀਸ ਕਮਿਸ਼ਨਰੇਟ ਨੇ ਇਸ ਸਬੰਧ ਵਿੱਚ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਮਾਮਲੇ ਵਿੱਚ ਦੋ ਸ਼ੂਟਰ ਅਜੇ ਵੀ ਫ਼ਰਾਰ ਸਨ ਜਿਨ੍ਹਾਂ ਨੂੰ ਫੜਨ ਲਈ ਛਾਪੇ ਮਾਰੇ ਜਾ ਰਹੇ ਹਨ।
ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਵਿੱਚ ਜ਼ਖ਼ਮੀ ਐੱਨਆਰਆਈ ਦਾ ਸਹੁਰਾ ਸਰਵਣ ਸਿੰਘ ਵਾਸੀ ਟਾਂਡਾ, ਹੁਸ਼ਿਆਰਪੁਰ ਵੀ ਸ਼ਾਮਲ ਹੈ, ਜੋ ਦੋ ਸਾਲ ਪਹਿਲਾਂ ਖ਼ੁਦਕੁਸ਼ੀ ਕਰ ਚੁੱਕੀ ਐੱਨਆਰਆਈ ਦੀ ਪਹਿਲੀ ਪਤਨੀ ਦਾ ਪਿਤਾ ਹੈ।
ਗੋਲੀਬਾਰੀ ਕਰਨ ਵਾਲਿਆਂ ਦੀ ਪਛਾਣ ਕਪੂਰਥਲਾ ਦੇ ਸੁਖਵਿੰਦਰ ਸਿੰਘ ਉਰਫ ਸੁੱਖਾ ਗ੍ਰਨੇਡ ਅਤੇ ਜਲੰਧਰ ਦੇ ਗੁਰਕੀਰਤ ਸਿੰਘ ਵਜੋਂ ਹੋਈ ਹੈ। ਸਰਵਣ ਸਿੰਘ ਤੋਂ ਇਲਾਵਾ ਪੁਲੀਸ ਨੇ ਤਰਨ ਤਾਰਨ ਦੇ ਪਿੰਡ ਠੱਠ ਦੇ ਰਹਿਣ ਵਾਲੇ ਜਗਜੀਤ ਸਿੰਘ ਅਤੇ ਚਮਕੌਰ ਸਿੰਘ, ਹੋਟਲ ਮਾਲਕ ਦਿਗੰਬਰ ਅੱਤਰੀ ਅਤੇ ਉਸ ਦੇ ਮੈਨੇਜਰ ਅਭਿਲਾਸ਼ ਭਾਸਕਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਨੂੰ ਮੁਲਜ਼ਮਾਂ ਨੂੰ ਲੌਜਿਸਟਿਕ ਮਦਦ ਅਤੇ ਪਨਾਹ ਦੇਣ ਲਈ ਗ੍ਰਿਫਤਾਰ ਕੀਤਾ ਗਿਆ ਹੈ। ਪੁਲੀਸ ਕਮਿਸ਼ਨਰ ਨੇ ਦੱਸਿਆ ਕਿ ਮੁਲਜ਼ਮ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਅਤੇ ਬਾਅਦ ਵਿੱਚ ਅੰਮ੍ਰਿਤਸਰ ਦੇ ਹੋਟਲ ਵਿੱਚ ਠਹਿਰੇ ਸਨ। ਹੋਟਲ ਮਾਲਕ ਅਤੇ ਮੈਨੇਜਰ ਨੂੰ ਫੜ ਲਿਆ ਗਿਆ ਕਿਉਂਕਿ ਉਨ੍ਹਾਂ ਨੇ ਬਿਨਾਂ ਪਛਾਣ ਪੱਤਰ ਲਏ ਉਨ੍ਹਾਂ ਨੂੰ ਕਮਰਾ ਦਿੱਤਾ, ਜੋ ਲਾਜ਼ਮੀ ਹੈ। ਇਸ ਤੋਂ ਪਹਿਲਾਂ ਪੁਲੀਸ ਨੇ ਅਮਰੀਕਾ ਸਥਿਤ ਤਿੰਨ ਐੱਨਆਰਆਈਜ਼ ਅਤੇ ਮ੍ਰਿਤਕ ਦੀ ਪਹਿਲੀ ਪਤਨੀ ਦੇ ਪਰਿਵਾਰਕ ਮੈਂਬਰਾਂ ਸਮੇਤ ਸੁਖਵਿੰਦਰ ਸਿੰਘ, ਕੁਲਜਿੰਦਰ ਕੌਰ ਅਤੇ ਉਸਦੇ ਪਤੀ ਜਸਵੀਰ ਸਿੰਘ, ਸਾਰੇ ਵਾਸੀ ਅਮਰੀਕਾ ਤੇ ਹੋਰਨਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਸੀ।

Advertisement

Advertisement
Advertisement
Author Image

sukhwinder singh

View all posts

Advertisement