ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕੇਂਦਰ ਵੱਲੋਂ ਐੱਨਪੀਐੱਸ ਵਾਤਸੱਲਿਆ ਸਕੀਮ ਸ਼ੁਰੂ

07:16 AM Sep 19, 2024 IST

ਨਵੀਂ ਦਿੱਲੀ, 18 ਸਤੰਬਰ
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅੱਜ ਕੇਂਦਰ ਦੀ ਐੱਨਪੀਐੱਸ ਵਾਤਸੱਲਿਆ ਯੋਜਨਾ ਸ਼ੁਰੂ ਕੀਤੀ ਹੈ, ਜਿਸ ਨਾਲ ਮਾਪੇ ਪੈਨਸ਼ਨ ਖਾਤੇ ਵਿੱਚ ਨਿਵੇਸ਼ ਕਰਕੇ ਆਪਣੇ ਬੱਚਿਆਂ ਦੇ ਭਵਿੱਖ ਲਈ ਬੱਚਤ ਕਰ ਸਕਣਗੇ। ਇਹ ਸਕੀਮ ਆਨਲਾਈਨ, ਬੈਂਕ ਜਾਂ ਪੋਸਟ ਆਫਿਸ ਵਿੱਚ ਦਰਖਾਸਤ ਦੇ ਕੇ ਸ਼ੁਰੂ ਕੀਤੀ ਜਾ ਸਕਦੀ ਹੈ। ਵਾਤਸੱਲਿਆ ਖਾਤਾ ਖੋਲ੍ਹਣ ਲਈ ਘੱਟੋ-ਘੱਟ ਯੋਗਦਾਨ 1,000 ਰੁਪਏ ਹੋਵੇਗਾ। ਇਸ ਤੋਂ ਬਾਅਦ ਗਾਹਕਾਂ ਨੂੰ ਸਾਲਾਨਾ 1,000 ਰੁਪਏ ਦੇਣੇ ਹੋਣਗੇ। ਇਸ ਯੋਜਨਾ ਲਈ ਮਾਪੇ ਆਪਣੇ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਖਾਤਾ ਖੋਲ੍ਹ ਸਕਦੇ ਹਨ ਤੇ ਇਹ ਖਾਤਾ ਬੱਚਿਆਂ ਦੇ ਬਾਲਗ ਹੋਣ ’ਤੇ ਬੱਚਿਆਂ ਦੇ ਨਾਂ ਤਬਦੀਲ ਹੋ ਜਾਵੇਗਾ ਅਤੇ 60 ਸਾਲ ਦੀ ਉਮਰ ਪੂਰੀ ਹੋਣ ’ਤੇ ਪੈਨਸ਼ਨ ਮਿਲਣੀ ਸ਼ੁਰੂ ਹੋ ਜਾਵੇਗੀ। -ਪੀਟੀਆਈ

Advertisement

Advertisement