ਹੁਣ ਬੱਸ ਦੀ ਇਕ ਨੰਬਰ ਸੀਟ ’ਤੇ ਨਹੀਂ ਬੈਠਣਗੇ ਕੰਡਕਟਰ
08:55 AM Nov 08, 2024 IST
Advertisement
ਖੇਤਰੀ ਪ੍ਰਤੀਨਿਧ
ਪਟਿਆਲਾ, 7 ਨਵੰਬਰ
ਬੱਸਾਂ ਵਿੱਚ ਟਿਕਟਾਂ ਕੱਟਣ ਮਗਰੋਂ ਕੰਡਕਟਰ ਆਮ ਤੌਰ ’ਤੇ ਬੱਸ ਦੀ ਮੂਹਰਲੀ ਭਾਵ ਇੱਕ ਨੰਬਰ ਸੀਟ ਜਾਂ ਡਰਾਈਵਰ ਕੋਲ ਇੰਜਣ ਦੇ ਬੋਨਟ ’ਤੇ ਬੈਠੇ ਦੇਖੇ ਜਾਂਦੇ ਹਨ ਪਰ ਹੁਣ ਅਜਿਹਾ ਦੇਖਣ ਨੂੰ ਨਹੀਂ ਮਿਲੇਗਾ, ਕਿਉਂਕਿ ਕੰਡਕਟਰ ਪਿਛਲੀ ਤਾਕੀ ਦੇ ਨਾਲ ਲੱਗਦੀ ਆਪਣੀ ਨਿਰਧਾਰਤ ਸੀਟ ’ਤੇ ਬੈਠਣਗੇ। ਇਸ ਸਬੰਧੀ ਪੀਆਰਟੀਸੀ ਦੇ ਮੈਨੇਜਿੰਗ ਡਾਇਰੈਕਟਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਅੱਜ ਪੀਆਰਟੀਸੀ ਦੇ ਰਾਜ ਭਰ ਵਿਚਲੇ ਸਮੂਹ ਜਨਰਲ ਮੈਨੇਜਰਾਂ ਨੂੰ ਪੱਤਰ ਜਾਰੀ ਕਰ ਕੇ ਇਨ੍ਹਾਂ ਹੁਕਮਾਂ ’ਤੇ ਅਮਲ ਯਕੀਨੀ ਬਣਾਉਣ ਦੀ ਹਦਾਇਤ ਕੀਤੀ ਹੈ ਤਾਂ ਜੋ ਕੰਡਕਟਰ ਸਵਾਰੀਆਂ ਦੇ ਉਤਰਨ ਅਤੇ ਚੜ੍ਹਨ ਦੀ ਨਿਗਰਾਨੀ ਰੱਖ ਸਕਣ। ਜੀਐੱਮ ਵੱਲੋਂ ਜਾਰੀ ਹੁਕਮਾਂ ਤਹਿਤ ਜੇ ਕੋਈ ਕੰਡਕਟਰ ਬੱਸ ’ਚ ਮੂਹਰਲੀ ਸੀਟ ਜਾਂ ਬੋਨਟ ’ਤੇ ਬੈਠਾ ਮਿਲਿਆ ਤਾਂ ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।
Advertisement
Advertisement
Advertisement