For the best experience, open
https://m.punjabitribuneonline.com
on your mobile browser.
Advertisement

ਹੁਣ ਕਾਲਜਾਂ ਦੀਆਂ ਕੰਟੀਨਾਂ ’ਚ ਨਹੀਂ ਮਿਲਣਗੇ ਪਿਜ਼ੇ-ਬਰਗਰ

06:31 AM Jul 18, 2024 IST
ਹੁਣ ਕਾਲਜਾਂ ਦੀਆਂ ਕੰਟੀਨਾਂ ’ਚ ਨਹੀਂ ਮਿਲਣਗੇ ਪਿਜ਼ੇ ਬਰਗਰ
Advertisement

* ਯੂਜੀਸੀ ਦੀਆਂ ਹਦਾਇਤਾਂ ਅਮਲ ’ਚ ਆਉਣ ਨਾਲ ਫਾਸਟ ਫੂਡ ’ਤੇ ਲੱਗੇਗੀ ਰੋਕ
* ਕਾਲਜਾਂ ਤੇ ਯੂਨੀਵਰਸਿਟੀਆਂ ਨੂੰ ਸੇਧਾਂ ਜਾਰੀ

Advertisement

ਟ੍ਰਿਬਿਊਨ ਨਿਊਜ਼ ਸਰਵਿਸ
ਨਵੀਂ ਦਿੱਲੀ, 17 ਜੁਲਾਈ
ਯੂੁਨੀਵਰਸਿਟੀ ਗਰਾਂਟਸ ਕਮਿਸ਼ਨ (ਯੂਜੀਸੀ) ਨੇ ਅੱਜ ਕਾਲਜਾਂ ’ਚ ਪਿਜ਼ਾ, ਬਰਗਰ ਸਣੇ ਹੋਰ ਗੈਰ-ਸਿਹਤਮੰਦ ਖੁਰਾਕੀ ਵਸਤਾਂ ’ਤੇ ਰੋਕ ਲਾਉਣ ਦੇ ਨਿਰਦੇਸ਼ ਦਿੱਤੇ ਹਨ। ਯੂਜੀਸੀ ਨੇ ਇਹ ਨਿਰਦੇਸ਼ ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ (ਆਈਸੀਐੱਮਆਰ) ਦੀ ਹਾਲੀਆ ਰਿਪੋਰਟ, ਜਿਸ ਵਿੱਚ ਕਿਹਾ ਗਿਆ ਹੈ ਕਿ ਭਾਰਤ ’ਚ ਮੋਟਾਪਾ ਅਤੇ ਸ਼ੂਗਰ ਵੱਡੀ ਸਮੱਸਿਆ ਵਜੋਂ ਉੱਭਰ ਰਹੇ ਹਨ, ਤੋਂ ਬਾਅਦ ਦਿੱਤੇ ਹਨ। ਯੂਜੀਸੀ ਨੇ ਆਈਸੀਐੱਮਆਰ ਦੀ ਰਿਪੋਰਟ ਦੇ ਹਵਾਲੇ ਨਾਲ ਸਾਰੇ ਕਾਲਜਾਂ ਤੇ ਯੂਨੀਵਰਸਿਟੀਆਂ ਲਈ ਇੱਕ ਜ਼ਰੂਰੀ ਸੇਧ ਜਾਰੀ ਕੀਤੀ ਹੈ ਤੇ ਵਿੱਦਿਅਕ ਅਦਾਰਿਆਂ ਨੂੰ ਕੰਟੀਨ ’ਚ ਬਣਨ ਵਾਲੇ ਫਾਸਟ ਫੂਡ ’ਤੇ ਪਾਬੰਦੀ ਲਾਉਣ ਲਈ ਆਖਿਆ ਹੈ। ਜਾਣਕਾਰੀ ਮੁਤਾਬਕ ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ ਵੱਲੋਂ ਇਸੇ ਸਾਲ ਮਈ ਮਹੀਨੇ ਆਪਣੀ ਰਿਪੋਰਟ ’ਚ ਕਿਹਾ ਗਿਆ ਹੈ ਕਿ ਫਾਸਟ ਫੂਡ ’ਚ ਫੈਟ ਦੀ ਵੱਧ ਮਾਤਰਾ ਮੋਟਾਪਾ, ਸ਼ੂਗਰ, ਸਮੇਂ ਤੋਂ ਪਹਿਲਾਂ ਚਮੜੀ ਢਲਣ ਤੇ ਦਿਲ ਦਾ ਦੌਰਾ ਪੈਣ ਸਣੇ ਸਿਹਤ ਸਬੰਧੀ ਹੋਰ ਵਿਗਾੜਾਂ ਦਾ ਕਾਰਨ ਬਣ ਸਕਦੀ ਹੈ। ਆਈਸੀਐੱਮਆਰ ਦੀ ਰਿਪੋਰਟ 2020-2023 ਮੁਤਾਬਕ ਭਾਰਤ ’ਚ ਮੋਟਾਪਾ ਤੇ ਸ਼ੂਗਰ ਵੱਡੀ ਸਮੱਸਿਆ ਵਜੋਂ ਉੱਭਰ ਰਹੇੇ ਹਨ ਅਤੇ ਹਰ ਚੌਥਾ ਵਿਅਕਤੀ ਮੋਟਾਪੇ ਜਾਂ ਸ਼ੂਗਰ ਦਾ ਸ਼ਿਕਾਰ ਹੋ ਰਿਹਾ ਹੈ। ਇਸ ਰਿਪੋਰਟ ਦੇ ਮੱਦੇਨਜ਼ਰ ਨੈਸ਼ਨਲ ਐਡਵੋਕੇਸੀ ਇਨ ਪਬਲਿਕ ਇੰਟਰਸਟ (ਐੱਨਏਪੀਆਈ) ਨੇ ਸਾਰੇ ਵਿੱਦਿਅਕ ਅਦਾਰਿਆਂ ਨੂੰ ਅਪੀਲ ਕਰਦਿਆਂ ਗ਼ੈਰ-ਸਿਹਤਮੰਦ ਚੀਜ਼ਾਂ ’ਤੇ ਪਾਬੰਦੀ ਲਾਉਣ ਤੇ ਪੌਸ਼ਟਿਕ ਖਾਣੇ ਨੂੰ ਹੁਲਾਰਾ ਦੇਣ ਲਈ ਆਖਿਆ ਹੈ। ਉਂਜ ਯੂੁਜੀਸੀ ਨੇ ਪਹਿਲਾਂ 10 ਨਵੰਬਰ 2016 ਅਤੇ 21 ਅਗਸਤ 2018 ਨੂੰ ਵੀ ਅਜਿਹੀਆਂ ਐਡਵਾਈਜ਼ਰੀਆਂ ਕੀਤੀਆਂ ਸਨ ਅਤੇ ਹੁਣ ਇੱਕ ਵਾਰ ਫਿਰ ਫਾਸਟ ਫੂਡ ’ਤੇ ਪਾਬੰਦੀ ਲਾਉਣ ਲਈ ਨੋਟਿਸ ਜਾਰੀ ਕੀਤਾ ਹੈ।

Advertisement

Advertisement
Tags :
Author Image

joginder kumar

View all posts

Advertisement