ਹੁਣ ਮਜੀਠੀਆ ਪਾਰਟੀ ’ਚੋਂ ਆਪਣੇ ਜੀਜੇ ਨੂੰ ਕੱਢੇਗਾ: ਧਾਲੀਵਾਲ
05:49 PM May 27, 2024 IST
Advertisement
ਰਾਜਨ ਮਾਨ
ਮਜੀਠਾ, 27 ਮਈ
ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਆਪਣੇ ਜੀਜੇ ਨੂੰ ਪਾਰਟੀ ਵਿੱਚੋਂ ਕੱਢਣ ਤੋਂ ਬਾਅਦ ਅਗਲੀ ਵਾਰੀ ਬਿਕਰਮ ਮਜੀਠੀਆ ਵਲੋਂ ਆਪਣੇ ਜੀਜੇ ਸੁਖਬੀਰ ਬਾਦਲ ਨੂੰ ਕੱਢਣ ਦੀ ਹੈ। ਅੱਜ ਹਲਕਾ ਰਾਜਾਸਾਂਸੀ ਅਤੇ ਅਟਾਰੀ ਵਿਚ ਚੋਣ ਰੈਲੀਆਂ ’ਚ ਸ੍ਰੀ ਧਾਲੀਵਾਲ ਨੇ ਕਿਹਾ ਕਿ ਅਕਾਲੀ ਦਲ ਵਿੱਚ ਜੀਜਾ-ਸਾਲਿਆਂ ਦੀ ਖੇਡ ਚੱਲ ਰਹੀ ਹੈ ਅਤੇ ਇਹ ਸਭ ਕੁਰਸੀ ਦੇ ਮੋਹ ਕਰਕੇ ਹੈ। ਅਕਾਲੀ ਦਲ ਅੰਦਰ ਮੁਗਲਾਂ ਵਾਂਗ ਕੁਰਸੀ ਦੀ ਭੁੱਖ ਕਰਕੇ ਆਪਣਿਆਂ ਨੂੰ ਹੀ ਬਾਹਰ ਕੱਢਿਆ ਜਾ ਰਿਹਾ ਹੈ। ਕਾਂਗਰਸ ਦੀ ਤਰ੍ਹਾਂ ਅਕਾਲੀ ਦਲ ਵਿੱਚ ਵੀ ਘਮਾਸਾਨ ਮਚਿਆ ਹੋਇਆ ਹੈ ਅਤੇ ਹੁਣ ਅਗਲਾ ਨੰਬਰ ਮਜੀਠੀਆ ਵੱਲੋਂ ਆਪਣੇ ਜੀਜੇ ਸੁਖਬੀਰ ਬਾਦਲ ਦਾ ਲਗਾਇਆ ਜਾਵੇਗਾ।
Advertisement
Advertisement
Advertisement