For the best experience, open
https://m.punjabitribuneonline.com
on your mobile browser.
Advertisement

ਖਾਲਸਾ ਕਾਲਜ ਵਿੱਚ ਨਾਵਲ ‘ਸੂਰਜ ਦੀ ਧੀ’ ਰਿਲੀਜ਼

06:52 AM Jul 30, 2024 IST
ਖਾਲਸਾ ਕਾਲਜ ਵਿੱਚ ਨਾਵਲ ‘ਸੂਰਜ ਦੀ ਧੀ’ ਰਿਲੀਜ਼
ਨਾਵਲ ‘ਸੂਰਜ ਦੀ ਧੀ’ ਰਿਲੀਜ਼ ਕਰਦੇ ਹੋਏ ਪ੍ਰਬੰਧਕ।
Advertisement

ਮਨਮੋਹਨ ਸਿੰਘ ਢਿੱਲੋਂ
ਅੰਮ੍ਰਿਤਸਰ, 29 ਜੁਲਾਈ
ਦਰਜਨ ਤੋਂ ਵੱਧ ਨਾਵਲਾਂ ਦੀ ਸਿਰਜਣਾ ਕਰ ਚੁਕੇ ਪੰਜਾਬੀ ਦੇ ਪਰਵਾਸੀ ਨਾਵਲਕਾਰ ਗ. ਸ. ਨਕਸ਼ਦੀਪ ਪੰਜਕੋਹਾ ਦਾ ਨਵਾਂ ਨਾਵਲ ‘ਸੂਰਜ ਦੀ ਧੀ’ ਖ਼ਾਲਸਾ ਕਾਲਜ ਵਿੱਚ ਰਿਲੀਜ਼ ਕੀਤਾ ਗਿਆ। ਪੰਜਕੋਹੇ ਦੇ ਇਸ ਨਾਵਲ ਬਾਰੇ ਬੋਲਦਿਆਂ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਕਿਹਾ ਕਿ ਪੰਜਾਬੀ ਦੇ ਸਾਹਿਤਕਾਰ ਆਪਣੀ ਆਰਥਿਕ ਮਜਬੂਰੀ ਕਾਰਨ ਭਾਵੇਂ ਆਪਣੀ ਜਨਮ ਭੋਂਇੰ ਛੱਡ ਜਾਂਦੇ ਹਨ ਪਰ ਏਥੋਂ ਦੇ ਦੁੱਖ ਸੁੱਖ, ਇੱਥੋਂ ਦੇ ਮਸਲੇ ਉਨ੍ਹਾਂ ਦੇ ਜਿਹਨ ਵਿਚ ਹਮੇਸ਼ਾ ਰਹਿੰਦੇ ਹਨ, ਜਿਸ ਕਰਕੇ ਉਹ ਪਰਵਾਸ ਦੀਆਂ ਸਮੱਸਿਆਵਾਂ ਦੇ ਨਾਲ ਨਾਲ ਏਥੋਂ ਦੀਆਂ ਸਮੱਸਿਆਵਾਂ ਬਾਰੇ ਵੀ ਲਿਖਦੇ ਹਨ। ਪੰਜਾਬੀ ਵਿਭਾਗ ਦੇ ਮੁਖੀ ਡਾ. ਆਤਮ ਸਿੰਘ ਰੰਧਾਵਾ ਨੇ ਕਿਹਾ ਕਿ ਪੰਜਕੋਹਾ ਦਾ ਇਹ ਨਾਵਲ ਪੰਜਾਬੀ ਨਾਵਲ ਪਰੰਪਰਾ ਤੋਂ ਹਟ ਕੇ ਦੇਸ਼ ਵਿਦੇਸ਼ ਵਿਚ ਵਸਦੀ ਇਕ ਆਦਰਸ਼ਕ ਪੰਜਾਬੀ ਔਰਤ ਦਾ ਚਿੱਤਰ ਪੇਸ਼ ਕਰਦਾ ਹੈ ਜੋ ਆਪਣੇ ਉੱਚੇ ਚਰਿੱਤਰ ਕਰਕੇ ਕਈ ਕਿਸਮ ਦੀਆਂ ਮੁਸ਼ਕਲਾਂ ਦਾ ਵੀ ਸਾਹਮਣਾ ਕਰਦੀ ਹੈ। ਇਸ ਮੌਕੇ ਪੰਜਾਬੀ ਵਿਭਾਗ ਦੇ ਸੀਨੀਅਰ ਪ੍ਰੋਫੈਸਰ ਡਾ. ਪਰਮਿੰਦਰ ਸਿੰਘ, ਡਾ. ਹੀਰਾ ਸਿੰਘ, ਡਾ. ਕੁਲਦੀਪ ਸਿੰਘ, ਡਾ. ਮਿੰਨੀ ਸਲਵਾਨ, ਡਾ. ਜਸਬੀਰ ਸਿੰਘ, ਡਾ. ਦਯਾ ਸਿੰਘ, ਪ੍ਰੋ. ਬਲਜਿੰਦਰ ਸਿੰਘ ਵੀ ਹਾਜ਼ਰ ਸਨ।

Advertisement

Advertisement
Advertisement
Author Image

sukhwinder singh

View all posts

Advertisement