For the best experience, open
https://m.punjabitribuneonline.com
on your mobile browser.
Advertisement

ਨਾਭਾ ਕਵਿਤਾ ਉਤਸਵ ਵਿੱਚ ਨਾਵਲ ‘ਡੁੱਲ੍ਹੇ ਬੇਰ’ ਲੋਕ ਅਰਪਣ

10:19 AM Mar 20, 2024 IST
ਨਾਭਾ ਕਵਿਤਾ ਉਤਸਵ ਵਿੱਚ ਨਾਵਲ ‘ਡੁੱਲ੍ਹੇ ਬੇਰ’ ਲੋਕ ਅਰਪਣ
ਨਾਵਲ ‘ਡੁੱਲ੍ਹੇ ਬੇਰ’ ਲੋਕ ਅਰਪਣ ਕਰਦੇ ਹੋਏ ਸਾਹਿਤਕਾਰ।
Advertisement

ਪੱਤਰ ਪ੍ਰੇਰਕ
ਅੰਮ੍ਰਿਤਸਰ, 19 ਮਾਰਚ
ਪੰਜਾਬੀ ਗਲਪਕਾਰ ਵਜ਼ੀਰ ਸਿੰਘ ਰੰਧਾਵਾ ਦਾ ਨਵ-ਪ੍ਰਕਾਸ਼ਿਤ ਨਾਵਲ ‘ਡੁੱਲ੍ਹੇ ਬੇਰ’ ਭਾਈ ਕਾਹਨ ਸਿੰਘ ਨਾਭਾ ਰਚਨਾ ਵਿਚਾਰ ਮੰਚ ਵਲੋਂ ਕਰਵਾਏ ਗਏ ਨਾਭਾ ਕਵਿਤਾ ਉਤਸਵ ਮੌਕੇ ਲੋਕ ਅਰਪਣ ਕੀਤਾ ਗਿਆ।
ਕੇਂਦਰੀ ਸਭਾ ਦੇ ਸਕੱਤਰ ਕਥਾਕਾਰ ਦੀਪ ਦੇਵਿੰਦਰ ਸਿੰਘ ਨੇ ਦੱਸਿਆ ਕਿ ਸ਼੍ਰੋਮਣੀ ਸ਼ਾਇਰ ਦਰਸ਼ਨ ਬੁੱਟਰ ਅਤੇ ਜੈਨਇੰਦਰ ਚੌਹਾਨ ਹੁਰਾਂ ਦੀ ਅਗਵਾਈ ਹੇਠ ਹੋਏ ਇਸ ਸਮਾਗਮ ਦੀ ਪ੍ਰਧਾਨਗੀ ਡਾ. ਵਰਿਆਮ ਸਿੰਘ ਸੰਧੂ ਅਤੇ ਡਾ. ਲਖਵਿੰਦਰ ਜੌਹਲ ਨੇ ਸਾਂਝੇ ਤੌਰ ’ਤੇ ਕੀਤੀ। ਲੇਖਕ ਵਜ਼ੀਰ ਸਿੰਘ ਰੰਧਾਵਾ ਨੂੰ ਵਧਾਈ ਦਿੰਦਿਆਂ ਵਰਿਆਮ ਸਿੰਘ ਸੰਧੂ ਨੇ ਕਿਹਾ ਕਿ ਨਾਵਲ ‘ਡੁੱਲ੍ਹੇ ਬੇਰ’ ਇਕਵੀਂ ਸਦੀ ਦੀ ਦਿਸ਼ਾਹੀਣ ਹੋਈ ਪੀੜ੍ਹੀ ਦੀ ਮਾਰਮਿਕ ਕਸੀਦਾ ਕਾਰੀ ਕਰਦਾ ਹੈ। ਡਾ. ਲਖਵਿੰਦਰ ਜੌਹਲ ਨੇ ਨਾਵਲ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਪੰਜਾਬੀ ਬੰਦੇ ਦਾ ਜੀਣ -ਥੀਣ, ਰਹਿਣ ਸਹਿਣ ਅਤੇ ਖਾਣ ਪੀਣ ਦੇ ਆਏ ਬਦਲਾਅ ਦਾ ਖੂਬਸੂਰਤ ਚਿਤਰਣ ਕੀਤਾ ਗਿਆ ਹੈ। ਸੁਸ਼ੀਲ ਦੁਸਾਂਝ ਅਤੇ ਡਾ. ਹਰਜਿੰਦਰ ਸਿੰਘ ਅਟਵਾਲ ਨੇ ਕਿਹਾ ਕਿ ਨਾਵਲ ਦੇ ਸਮੁੱਚੇ ਪਾਤਰ ਕਿਤੇ ਵੀ ਸਮਾਜਿਕ ਮਰਿਆਦਾ ਦਾ ਉਲੰਘਣ ਨਹੀਂ ਕਰਦੇ। ਡਾ. ਦੀਪਕ ਮਨਮੋਹਨ, ਰਵਿੰਦਰ ਸਹਿਰਾਅ ਅਤੇ ਆਈ.ਪੀ.ਐਸ. ਮਨਮੋਹਨ ਨੇ ਵੀ ਨਾਵਲ ’ਤੇ ਸਾਰਥਕ ਚਰਚਾ ਕੀਤੀ। ਸੁਰਿੰਦਰ ਸਿੰਘ ਸੁੰਨੜ, ਸ਼ੈਲਿੰਦਰਜੀਤ ਰਾਜਨ, ਹਰਜੀਤ ਸਿੰਘ ਸੰਧੂ, ਮਖਣ ਕੁਹਾੜ, ਗੁਰਮੀਤ ਬਾਜਵਾ, ਸਰਬਜੀਤ ਸੰਧੂ, ਡਾ. ਮੋਹਨ, ਡਾ. ਹੀਰਾ ਸਿੰਘ ਅਤੇ ਡਾ. ਬਲਜੀਤ ਢਿੱਲੋਂ ਆਦਿ ਨੇ ਵੀ ਵਜ਼ੀਰ ਸਿੰਘ ਰੰਧਾਵਾ ਨੂੰ ਸਹਿਤਕ ਕਿਰਤ ਲਈ ਵਧਾਈ ਦਿੱਤੀ।

Advertisement

Advertisement
Author Image

joginder kumar

View all posts

Advertisement
Advertisement
×