For the best experience, open
https://m.punjabitribuneonline.com
on your mobile browser.
Advertisement

ਪ੍ਰਾਪਰਟੀ ਟੈਕਟ ’ਚ ਛੋਟ ਸਬੰਧੀ ਨੋਟੀਫਿਕੇਸ਼ਨ ਜਾਰੀ

11:08 AM Apr 06, 2024 IST
ਪ੍ਰਾਪਰਟੀ ਟੈਕਟ ’ਚ ਛੋਟ ਸਬੰਧੀ ਨੋਟੀਫਿਕੇਸ਼ਨ ਜਾਰੀ
Advertisement

ਮੁਕੇਸ਼ ਕੁਮਾਰ
ਚੰਡੀਗੜ੍ਹ, 5 ਅਪਰੈਲ
ਚੰਡੀਗੜ੍ਹ ਵਾਸੀ ਇਸ ਵਿੱਤੀ ਵਰ੍ਹੇ 2024-25 ਲਈ ਵੀ ਛੋਟ ਦੇ ਨਾਲ ਪ੍ਰਾਪਰਟੀ ਟੈਕਸ ਦਾ ਭੁਗਤਾਨ ਕਰ ਸਕਣਗੇ। ਭਾਰਤੀ ਚੋਣ ਕਮਿਸ਼ਨ (ਈਸੀਆਈ) ਦੀ ਪ੍ਰਵਾਨਗੀ ਤੋਂ ਬਾਅਦ ਨਗਰ ਨਿਗਮ ਨੇ ਇਸ ਸਬੰਧੀ ਜਨਤਕ ਨੋਟਿਸ ਜਾਰੀ ਕਰ ਦਿੱਤਾ ਹੈ ਅਤੇ ਸ਼ਹਿਰ ਵਾਸੀਆਂ ਨੂੰ ਵਿੱਤੀ ਵਰ੍ਹੇ 2024-25 ਲਈ ਦਿੱਤੀ ਗਈ ਛੋਟ ਦੇ ਲਾਭ ਨਾਲ ਪ੍ਰਾਪਰਟੀ ਟੈਕਸ ਦਾ ਭੁਗਤਾਨ ਕਰਨ ਲਈ ਪ੍ਰੇਰਿਤ ਕੀਤਾ ਹੈ। ਹਰ ਸਾਲ ਵਾਂਗ ਇਸ ਸਾਲ ਵੀ ਸ਼ਹਿਰ ਵਾਸੀ ਵਿੱਤੀ ਵਰ੍ਹੇ 2024-25 ਲਈ 31 ਮਈ ਤੱਕ ਪੂਰੇ ਸਾਲ ਦੇ ਪ੍ਰਾਪਰਟੀ ਟੈਕਸ ਦੀ ਅਦਾਇਗੀ ’ਤੇ ਰਿਹਾਇਸ਼ੀ ਜਾਇਦਾਦਾਂ ਲਈ 20 ਫੀਸਦੀ ਅਤੇ ਵਪਾਰਕ ਜਾਇਦਾਦਾਂ ਲਈ 10 ਫੀਸਦੀ ਛੋਟ ਦਾ ਲਾਭ ਪ੍ਰਾਪਤ ਕਰ ਸਕਦੇ ਹਨ। ਇਸ ਦੇ ਨਾਲ ਹੀ ਇਸ ਛੋਟ ਦੀ ਮਿਆਦ 31 ਮਈ ਨੂੰ ਖਤਮ ਹੋ ਹੋਣ ਜਾਣ ਤੋਂ ਬਾਅਦ ਪ੍ਰਾਪਰਟੀ ਟੈਕਸ ਦੀ ਕੁਲ ਰਾਸ਼ੀ _ਤੇ 25 ਫੀਸਦੀ ਜੁਰਮਾਨਾ ਲਗਾਇਆ ਜਾਵੇਗਾ। ਇੰਨਾ ਹੀ ਨਹੀਂ ਪ੍ਰਾਪਰਟੀ ਟੈਕਸ ਬਿੱਲ ਜਾਰੀ ਹੋਣ ਦੀ ਮਿਤੀ ਤੋਂ ਅਸਲ ਭੁਗਤਾਨ ਦੀ ਮਿਤੀ ਤੱਕ ਦੇ ਭੁਗਤਾਨ ਯੋਗ ਪ੍ਰਾਪਰਟੀ ਟੈਕਸ _ਤੇ 12 ਫੀਸਦੀ ਸਾਲਾਨਾ ਦੀ ਦਰ ਨਾਲ ਵਿਆਜ ਵੀ ਵਸੂਲਿਆ ਜਾਵੇਗਾ। ਦੱਸਣਯੋਗ ਹੈ ਕਿ ਨਗਰ ਨਿਗਮ ਹਲ ਸਾਲ 1 ਅਪਰੈਲ ਤੋਂ 31 ਮਈ ਤੱਕ ਪ੍ਰਾਪਰਟੀ ਟੈਕਸ ਜਮ੍ਹਾ ਕਰਵਾਉਣ ’ਤੇ 10 ਤੋਂ 20 ਫੀਸਦੀ ਤੱਕ ਦੀ ਛੋਟ ਦਿੰਦਾ ਹੈ, ਪਰ ਇਸ ਵਾਰ ਲੋਕ ਸਭਾ ਚੋਣਾਂ-2024 ਚੋਣਾਂ ਨੂੰ ਲੈਕੇ ਚੋਣ ਜ਼ਾਬਤਾ ਲੱਗਣ ਕਾਰਨ ਇਸ ਯੋਜਨਾ ਸਬੰਧੀ ਕਾਨੂੰਨੀ ਪੇਚ ਫ਼ਸ ਗਿਆ ਸੀ।
ਪ੍ਰਾਪਰਟੀ ਟੈਕਸ ਨਿਗਮ ਦੇ ਮਾਲੀਏ ਵਿੱਚ ਵੱਡੀ ਭੂਮਿਕਾ ਅਦਾ ਕਰਦਾ ਹੈ, ਇਸ ਲਈ ਨਿਗਮ ਨੇ ਚੋਣ ਕਮਿਸ਼ਨ ਤੋਂ ਛੋਟ ਲਈ ਜਨਤਕ ਨੋਟਿਸ ਜਾਰੀ ਕਰਨ ਦੀ ਇਜਾਜ਼ਤ ਮੰਗੀ ਸੀ।
ਨਗਰ ਨਿਗਮ ਨੇ ਇਸ ਵਿੱਤੀ ਵਰ੍ਹੇ 2024-25 ਵਿੱਚ ਪ੍ਰਾਪਰਟੀ ਟੈਕਸ ਤੋਂ ਲਗਪਗ 70 ਕਰੋੜ ਰੁਪਏ ਦਾ ਮਾਲੀਆ ਇਕੱਠਾ ਕਰਨ ਦਾ ਟੀਚਾ ਰੱਖਿਆ ਹੈ। ਨਿਗਮ ਵਲੋਂ 1 ਅਪਰੈਲ ਤੋਂ 31 ਮਈ ਦਰਮਿਆਨ ਛੋਟ ਦੀ ਮਿਆਦ ਦੌਰਾਨ ਲਗਪਗ 80 ਫ਼ੀਸਦੀ ਟੈਕਸ ਇਕੱਠਾ ਹੋਣ ਦੀ ਉਮੀਦ ਹੈ।

Advertisement

Advertisement
Author Image

sukhwinder singh

View all posts

Advertisement
Advertisement
×