ਟਰੱਸਟ ਚੇਅਰਮੈਨ ਦੀ ਨਿਯੁਕਤੀ ਸਬੰਧੀ ਨੋਟੀਫ਼ਿਕੇਸ਼ਨ ਜਾਰੀ
08:52 AM Sep 19, 2023 IST
Advertisement
ਪੱਤਰ ਪ੍ਰੇਰਕ
ਫਗਵਾੜਾ, 18 ਸਤੰਬਰ
ਇੱਥੋਂ ਦੇ ਨਗਰ ਸੁਧਾਰ ਦੇ ਕਰੀਬ 9 ਮਹੀਨੇ ਪਹਿਲਾ ਨਿਯੁਕਤ ਹੋਏ ਚੇਅਰਮੈਨ ਐਡਵੋਕੇਟ ਕਸ਼ਮੀਰ ਸਿੰਘ ਮੱਲ੍ਹੀ ਦੀ ਨਿਯੁਕਤੀ ਸਬੰਧੀ ਪੰਜਾਬ ਸਰਕਾਰ ਨੇ ਅੱਜ ਨੋਟੀਫ਼ਿਕੇਸ਼ਨ ਜਾਰੀ ਕਰ ਦਿੱਤਾ ਹੈ। ਇਹ ਨੋਟੀਫਿਕੇਸ਼ਨ ਪੰਜਾਬ ਸਰਕਾਰ ਦੇ ਸਥਾਨਕ ਵਿਭਾਗ ਦੇ ਸਕੱਤਰ ਅਜੈ ਸ਼ਰਮਾ ਵਜੋਂ ਜਾਰੀ ਕੀਤਾ ਗਿਆ ਹੈ। ਵਰਨਣਯੋਗ ਹੈ ਕਿ ਮੱਲ੍ਹੀ ਕਰੀਬ 9 ਮਹੀਨੇ ਪਹਿਲਾ ਚੇਅਰਮੈਨ ਨਿਯੁਕਤ ਹੋਏ ਸਨ ਪਰ ਇਸ ਦਾ ਨੋਟੀਫ਼ਿਕੇਸ਼ਨ ਜਾਰੀ ਨਹੀਂ ਹੋ ਸਕਿਆ ਸੀ। ਮੱਲ੍ਹੀ ਨੇ ਦੱਸਿਆ ਕਿ ਉਹ ਹੁਣ ਜਲਦ ਹੀ ਅਹੁਦਾ ਸੰਭਾਲ ਕੇ ਟਰੱਸਟ ਦੇ ਕੰਮਾਂ ਨੂੰ ਇਮਾਨਦਾਰੀ ਨਾਲ ਨੇਪਰੇ ਚਾੜੇ ਜਾਣਗੇ।
Advertisement
Advertisement
Advertisement