ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਚੰਡੀਗੜ੍ਹ ’ਚ ਵਾਹਨ ਰਜਿਸਟ੍ਰੇਸ਼ਨ ਲਈ ਨਵੀਆਂ ਦਰਾਂ ਦਾ ਨੋਟੀਫਿਕੇਸ਼ਨ ਜਾਰੀ

06:22 AM Jul 08, 2023 IST

* 15 ਲੱਖ ਤੱਕ ਦੇ ਚਾਰ ਪਹੀਆ ਵਾਹਨਾਂ ਲਈ 10 ਫੀਸਦੀ ਅਤੇ 15 ਲੱਖ ਤੋਂ ਵੱਧ ਦੀ ਕੀਮਤ ਦੇ ਵਾਹਨਾਂ ਲਈ 12 ਫੀਸਦੀ ਦੇਣੀ ਹੋਵੇਗੀ ਰਜਿਸਟ੍ਰੇਸ਼ਨ ਫੀਸ

* ਇਕ ਲੱਖ ਤਕ ਦੇ ਦੋ ਪਹੀਆ ਵਾਹਨ ’ਤੇ 8 ਫੀਸਦੀ ਅਤੇ ਇਕ ਲੱਖ ਤੋਂ ਵੱਧ ਦੇ ਦੋ ਪਹੀਆ ਵਾਹਨ ’ਤੇ ਲੱਗੇਗੀ 10 ਫੀਸਦੀ ਫੀਸ

* ਹੋਰਨਾਂ ਸੂਬਿਆਂ ਤੋਂ ਖਰੀਦੇ ਵਾਹਨਾਂ ’ਤੇ ਲੱਗੇਗਾ ਵੱਖਰਾ-ਵੱਖਰਾ ਰੋਡ ਟੈਕਸ

ਮੁਕੇਸ਼ ਕੁਮਾਰ
ਚੰਡੀਗੜ੍ਹ, 7 ਜੁਲਾਈ
ਚੰਡੀਗੜ੍ਹ ਪ੍ਰਸ਼ਾਸਨ ਨੇ ਸ਼ਹਿਰ ਵਿੱਚ ਵਾਹਨ ਰਜਿਸਟਰੇਸ਼ਨ ਨੂੰ ਲੈਕੇ ਰੋਡ ਟੈਕਸ ਦੀਆਂ ਨਵੀਆਂ ਸੋਧੀਆਂ ਹੋਈਆਂ ਦਰਾਂ ਬਾਰੇ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਹੈ। ਪ੍ਰਸ਼ਾਸਨ ਦੇ ਟਰਾਂਸਪੋਰਟ ਸਕੱਤਰ ਨਿਤਿਨ ਯਾਦਵ ਵਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਚੰਡੀਗੜ੍ਹ ਵਿੱਚ ਨਵੇਂ ਵਾਹਨਾਂ ਦੀ ਰਜਿਸਟਰੇਸ਼ਨ ਲਈ ਚੰਡੀਗੜ੍ਹ ਅਤੇ ਹੋਰਨਾਂ ਸੂਬਿਆਂ ਤੋਂ ਖਰੀਦੇ ਗਏ ਵਾਹਨਾਂ ਲਈ ਵੱਖਰਾ ਵੱਖਰਾ ਰੋਡ ਟੈਕਸ ਤੈਅ ਕੀਤਾ ਹੈ।
ਨੋਟੀਫਿਕੇਸ਼ਨ ਅਨੁਸਾਰ ਇੱਕ ਲੱਖ ਦੀ ਕੀਮਤ ਤੱਕ ਦੇ ਦੋ ਪਹੀਆ ਵਾਹਨਾਂ, ਜੋ ਚੰਡੀਗੜ੍ਹ ਵਿਚੋਂ ਹੀ ਖਰੀਦੇ ਗਏ ਹੋਣ, ਲਈ ਬਿਨਾਂ ਜੀਐਸਟੀ ਤੋਂ ਬਿੱਲ ਦੀ ਕੀਮਤ ਦਾ 8 ਫ਼ੀਸਦ, ਇੱਕ ਲੱਖ ਤੋਂ ਵੱਧ ਦੀ ਕੀਮਤ ਵਾਲੇ ਦੋ ਪਹੀਆ ਵਾਹਨ ਲਈ ਦਸ ਫ਼ੀਸਦ ਅਤੇ ਦੂਜੇ ਸੂਬਿਆਂ ਤੋਂ ਖਰੀਦੇ ਗਏ ਦੋ ਪਹੀਆ ਵਾਹਨ ਦੀ ਚੰਡੀਗੜ੍ਹ ਵਿੱਚ ਰਜਿਸਟਰੇਸ਼ਨ ਲਈ ਇੱਕ ਲੱਖ ਤੱਕ 10 ਫ਼ੀਸਦ ਅਤੇ ਇੱਕ ਲੱਖ ਤੋਂ ਵੱਧ ਲਈ 12 ਫ਼ੀਸਦ ਰੋਡ ਟੈਕਸ ਫੀਸ ਤੈਅ ਕੀਤੀ ਹੈ।
ਇਸੇ ਤਰ੍ਹਾਂ ਚੰਡੀਗੜ੍ਹ ਵਿੱਚੋਂ ਖਰੀਦੇ ਗਏ ਚਾਰ ਪਹੀਆ ਵਾਹਨਾਂ ਲਈ 15 ਲੱਖ ਦੀ ਕੀਮਤ ਤੱਕ 10 ਫ਼ੀਸਦ ’ਤੇ 15 ਲੱਖ ਤੋਂ ਵੱਧ ਦੀ ਕੀਮਤ ਵਾਲੇ ਚਾਰ ਪਹੀਆ ਵਾਹਨਾਂ ਲਈ 12 ਫ਼ੀਸਦ ਰਜਿਸਟਰੇਸ਼ਨ ਫੀਸ ਤੈਅ ਕੀਤੀ ਹੈ। ਚੰਡੀਗੜ੍ਹ ਤੋਂ ਬਾਹਰ ਤੋਂ ਖਰੀਦੇ ਗਏ ਚਾਰ ਪਹੀਆ ਵਾਹਨ ਦੀ ਚੰਡੀਗੜ੍ਹ ਵਿੱਚ ਰਜਿਸਰੇਸ਼ਨ ਲਈ 15 ਲੱਖ ਤੱਕ ਦੀ ਵਾਹਨ ਦੀ ਕੀਮਤ ਲਈ 12 ਫ਼ੀਸਦ ਅਤੇ 15 ਲੱਖ ਤੋਂ ਵੱਧ ਲਈ 14 ਫ਼ੀਸਦ ਰੋਡ ਟੈਕਸ ਤੈਅ ਕੀਤਾ ਹੈ। ਇਸੇ ਤਰ੍ਹਾਂ ਪੁਰਾਣੇ ਵਾਹਨਾਂ ਦੀ ਹੋਰਨਾਂ ਸੂਬਿਆਂ ਤੋਂ ਚੰਡੀਗੜ੍ਹ ਵਿੱਚ ਟਰਾਂਸਫਰ ਲਈ ਇੱਕ ਲੱਖ ਤੱਕ ਦੀ ਬੀਮਾ ਰਾਸ਼ੀ ਪ੍ਰੀਮੀਅਮ ਵਾਲੇ ਦੋ ਪਹੀਆ ਵਾਹਨਾਂ ਲਈ 10 ਫ਼ੀਸਦ ਅਤੇ ਇੱਕ ਲੱਖ ਤੋਂ ਵੱਧ ਦੀ ਬੀਮਾ ਰਾਸ਼ੀ ਵਾਲੇ ਵਾਹਨਾਂ ਤੋਂ 12 ਫ਼ੀਸਦ ਰੋਡ ਟੈਕਸ ਵਸੂਲਿਆ ਜਾਵੇਗਾ।
ਇਸੇ ਤਰ੍ਹਾਂ ਚੰਡੀਗੜ੍ਹ ਵਿੱਚ ਦੂਸਰੇ ਸੂਬਿਆਂ ਦੇ ਪੁਰਾਣੇ ਚਾਰ ਪਹੀਆ ਲਈ 15 ਲੱਖ ਤੱਕ ਦੀ ਬੀਮਾ ਰਾਸ਼ੀ ਪ੍ਰੀਮੀਅਮ ਵਾਲੇ ਵਾਹਨਾਂ ਤੋਂ 12 ਫ਼ੀਸਦ ਅਤੇ 15 ਲੱਖ ਤੋਂ ਵੱਧ ਦੀ ਬੀਮਾ ਰਾਸ਼ੀ ਵਾਲੇ ਚਾਰ ਪਹੀਆ ਵਾਹਨਾਂ ਦੀ ਚੰਡੀਗੜ੍ਹ ਵਿੱਚ ਰਜਿਸਟਰੇਸ਼ਨ ਕਰਵਾਉਣ ਲਈ 14 ਫ਼ੀਸਦ ਰੋਡ ਟੈਕਸ ਵਸੂਲਿਆ ਜਾਵੇਗਾ। ਇਹ ਦਰਾਂ ਇਸੇ ਮਹੀਨੇ 11 ਜੁਲਾਈ ਤੋਂ ਲਾਗੂ ਹੋ ਜਾਣਗੀਆਂ।

Advertisement

Advertisement
Tags :
ਚੰਡੀਗਡ਼੍ਹਜਾਰੀਦਰਾਂਨਵੀਆਂਨੋਟੀਫਿਕੇਸ਼ਨਰਜਿਸਟ੍ਰੇਸ਼ਨਵਾਹਨ