For the best experience, open
https://m.punjabitribuneonline.com
on your mobile browser.
Advertisement

ਦੋ ਸੌ ਤੋਂ ਵੱਧ ਸਾਬਕਾ ਐੱਮਪੀਜ਼ ਨੂੰ ਸਰਕਾਰੀ ਬੰਗਲੇ ਖਾਲੀ ਕਰਨ ਦਾ ਨੋਟਿਸ

06:54 AM Jul 16, 2024 IST
ਦੋ ਸੌ ਤੋਂ ਵੱਧ ਸਾਬਕਾ ਐੱਮਪੀਜ਼ ਨੂੰ ਸਰਕਾਰੀ ਬੰਗਲੇ ਖਾਲੀ ਕਰਨ ਦਾ ਨੋਟਿਸ
Advertisement

ਨਵੀਂ ਦਿੱਲੀ:

Advertisement

ਲੋਕ ਸਭਾ ਦੇ 200 ਤੋਂ ਵੱਧ ਸਾਬਕਾ ਸੰਸਦ ਮੈਂਬਰਾਂ ਜਿਨ੍ਹਾਂ ਨੇ ਅਜੇ ਤੱਕ ਦਿੱਲੀ ਦੇ ਪੌਸ਼ ਇਲਾਕੇ ਵਿਚਲੇ ਆਪਣੇ ਸਰਕਾਰੀ ਬੰਗਲੇ ਖਾਲੀ ਨਹੀਂ ਕੀਤੇ, ਨੂੰ ਨੋਟਿਸ ਜਾਰੀ ਕੀਤੇ ਗਏ ਹਨ। ਇਹ ਦਾਅਵਾ ਕੇਂਦਰੀ ਹਾਊਸਿੰਗ ਤੇ ਸ਼ਹਿਰੀ ਮਾਮਲਿਆਂ ਬਾਰੇ ਮੰਤਰਾਲੇ ਵਿਚਲੇ ਸੂਤਰਾਂ ਨੇ ਕੀਤਾ ਹੈ। ਇਹ ਨੋਟਿਸ ਪਬਲਿਕ ਪ੍ਰਿਮਸਿਸ (ਐਵਿਕਸ਼ਨ ਆਫ਼ ਅਨਆਥੋਰਾਈਜ਼ਡ ਆਕਿਊਪੈਂਟਸ) ਐਕਟ ਤਹਿਤ ਜਾਰੀ ਕੀਤੇ ਗਏ ਹਨ। ਕਾਬਿਲੇਗੌਰ ਹੈ ਕਿ ਨੇਮਾਂ ਮੁਤਾਬਕ ਸਾਬਕਾ ਸੰਸਦ ਮੈਂਬਰਾਂ ਨੂੰ ਪਿਛਲੀ ਲੋਕ ਸਭਾ ਭੰਗ ਹੋਣ ਦੇ ਇਕ ਮਹੀਨੇ ਅੰਦਰ ਸਰਕਾਰੀ ਬੰਗਲਾ ਖਾਲੀ ਕਰਨਾ ਹੁੁੰਦਾ ਹੈ। ਸੂਤਰਾਂ ਨੇ ਕਿਹਾ, ‘‘ਹੁਣ ਤੱਕ ਦੋ ਸੌ ਤੋਂ ਵੱਧ ਸਾਬਕਾ ਐੱਮਪੀਜ਼ ਨੂੰ ਸਰਕਾਰੀ ਬੰਗਲਿਆਂ ਵਿਚ ਲੋੜ ਤੋਂ ਵੱਧ ਸਮਾਂ ਠਹਿਰਣ ਲਈ ਨੋਟਿਸ ਜਾਰੀ ਕੀਤੇ ਗਏ ਹਨ। ਉਨ੍ਹਾਂ ਨੂੰ ਛੇਤੀ ਬੰਗਲਾ ਖਾਲੀ ਕਰਨ ਲਈ ਆਖ ਦਿੱਤਾ ਹੈ।’’ -ਪੀਟੀਆਈ

Advertisement

Advertisement
Author Image

joginder kumar

View all posts

Advertisement