ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਮਜ਼ਦੂਰਾਂ ਨੂੰ ਜ਼ੰਜੀਰਾਂ ਨਾਲ ਬੰਨ੍ਹ ਕੇ ਤਸ਼ੱਦਦ ਢਾਹੁਣ ਦੇ ਮਾਮਲੇ ਵਿੱਚ ਮਹਾਰਾਸ਼ਟਰ ਸਰਕਾਰ ਨੂੰ ਨੋਟਿਸ

08:50 PM Jun 29, 2023 IST

ਨਵੀਂ ਦਿੱਲੀ, 26 ਜੂਨ

Advertisement

ਉਸਮਾਨਾਬਾਦ ਜ਼ਿਲ੍ਹੇ ਵਿੱਚ ਠੇਕੇਦਾਰ ਵੱਲੋਂ ਖੂਹ ਪੁਟਵਾਉਣ ਲਈ 11 ਮਜ਼ਦੂਰਾਂ ਨੂੰ ਕਥਿਤ ਤੌਰ ‘ਤੇ ਜ਼ੰਜੀਰਾਂ ਨਾਲ ਬੰਨ੍ਹ ਕੇ ਰੱਖਣ ਦੇ ਮਾਮਲੇ ਵਿੱਚ ਐਨਐਚਆਰਸੀ ਨੇ ਮਹਾਰਾਸ਼ਟਰ ਸਰਕਾਰ ਤੇ ਸੂਬੇ ਦੇ ਪੁਲੀਸ ਮੁਖੀ ਨੂੰ ਨੋਟਿਸ ਜਾਰੀ ਕੀਤੇ ਹਨ।

ਕੌਮੀ ਮਨੁੱਖੀ ਅਧਿਕਾਰ ਕਮਿਸ਼ਨ (ਐਨਐਚਆਰਸੀ) ਵੱਲੋਂ ਜਾਰੀ ਬਿਆਨ ਮੁਤਾਬਿਕ ਇਸ ਮਾਮਲੇ ਵਿੱਚ ਠੇਕੇਦਾਰ ਵੱਲੋਂ ਬੌਂਡਡ ਲੇਬਰ ਸਿਸਟਮ ਐਕਟ ਦੀਆਂ ਮੱਦਾਂ ਦੀ ਉਲੰਘਣਾ ਕੀਤੀ ਗਈ ਹੈ। ਕਮਿਸ਼ਨ ਦੇ ਪੈਨਲ ਮੁਤਾਬਿਕ ਇਹ ਘਟਨਾ ਸਥਾਨਕ ਪ੍ਰਸ਼ਾਸਨ ਦੀ ਨਾਕਾਮੀ ਦਰਸਾਉਂਦੀ ਹੈ ਜੋ ਠੇਕੇਦਾਰਾਂ ਦੇ ਤਸ਼ੱਦਦ ਤੋਂ ਮਜ਼ਦੂਰਾਂ ਦੀ ਰਾਖੀ ਕਰਨ ਤੋਂ ਅਸਮਰੱਥ ਰਹੇ। ਜਿਹੜੇ ਅਫ਼ਸਰ ਆਪਣੀ ਡਿਊਟੀ ਨਿਭਾਉਣ ਵਿੱਚ ਨਾਕਾਮ ਰਹੇ ਹਨ, ਉਨ੍ਹਾਂ ਖ਼ਿਲਾਫ਼ ਕਾਰਵਾਈ ਕਰਨ ਦੀ ਲੋੜ ਹੈ।’ ਕਮਿਸ਼ਨ ਨੇ ਕਿਹਾ ਕਿ ਮੀਡੀਆ ਰਿਪੋਰਟਾਂ, ਜੇ ਸੱਚ ਹਨ, ‘ਚ ਪਤਾ ਲੱਗਿਆ ਹੈ ਕਿ ਇਹ ਮਜ਼ਦੂਰਾਂ ਦੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ। ਐਨਐਚਆਰਸੀ ਨੇ ਮੀਡੀਆ ਰਿਪੋਰਟ ਦਾ ਖ਼ੁਦ ਨੋਟਿਸ ਲਿਆ ਜਿਸ ਵਿੱਚ ਮਹਾਰਾਸ਼ਟਰ ਦੇ ਉਸਮਾਨਾਬਾਦ ਜ਼ਿਲ੍ਹੇ ਵਿੱਚ ਭੱਜਣ ਤੋਂ ਰੋਕਣ ਤੇ ਖੂਹ ਪੁਟਵਾਉਣ ਲਈ ਇਕ ਠੇਕੇਦਾਰ ਵੱਲੋਂ 11 ਮਜ਼ਦੂਰਾਂ ਨੂੰ ਜੰਜੀਰ ਨਾਲ ਬੰਨ੍ਹੇ ਹੋਣ ਦਾ ਜ਼ਿਕਰ ਸੀ। ਮਜ਼ਦੂਰਾਂ ਨੂੰ ਕਥਿਤ ਤੌਰ ‘ਤੇ ਬਿਨਾਂ ਕੋਈ ਅਦਾਇਗੀ ਕੀਤਿਆਂ 12-12 ਘੰਟੇ ਕੰਮ ਕਰਵਾਇਆ ਗਿਆ। ਉਨ੍ਹਾਂ ਨੂੰ ਦਿਨ ਵਿੱਚ ਇਕ ਵਾਰ ਖਾਣਾ ਦਿੱਤਾ ਜਾਂਦਾ ਸੀ। ਬਿਆਨ ਮੁਤਾਬਿਕ ਤਸ਼ੱਦਦ ਦੇ ਸ਼ਿਕਾਰ ਮਜ਼ਦੂਰਾਂ ਵਿੱਚੋਂ ਇਕ ਉੱਥੋਂ ਭੱਜਣ ‘ਚ ਸਫ਼ਲ ਹੋ ਗਿਆ ਅਤੇ ਸੂਬੇ ਦੀ ਹਿੰਗੋਲੀ ਜ਼ਿਲ੍ਹੇ ਵਿਚਲੇ ਆਪਣੇ ਪਿੰਡ ਪਹੁੰਚਿਆ। ਇਸ ਮਗਰੋਂ ਉਸ ਨੇ ਤਸ਼ੱਦਦ ਬਾਰੇ ਪੁਲੀਸ ਨੂੰ ਸੂਚਿਤ ਕੀਤਾ। ਇਸ ਤੋਂ ਬਾਅਦ ਇਨ੍ਹਾਂ ਮਜ਼ਦੂਰਾਂ ਨੂੰ 17 ਜੂਨ ਨੂੰ ਬਚਾਇਆ ਜਾ ਸਕਿਆ। -ਪੀਟੀਆਈ

Advertisement

Advertisement
Tags :
ਸਰਕਾਰਜ਼ੰਜੀਰਾਂਢਾਹੁਣਤਸ਼ੱਦਦਨੋਟਿਸਬੰਨ੍ਹਮਹਾਰਾਸ਼ਟਰਮਜ਼ਦੂਰਾਂਮਾਮਲੇਵਿੱਚ
Advertisement