ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕੂੜੇ ਦਾ ਨਿਬੇੜਾ ਕਰਨ ’ਚ ਨਾਕਾਮ ਰਹਿਣ ’ਤੇ ਕੰਪਨੀ ਨੂੰ ਨੋਟਿਸ

07:49 AM May 17, 2024 IST
ਭਗਤਾਵਾਲਾ ਡੰਗ ਵਿੱਚ ਕੂੜੇ ਦੇ ਬਣੇ ਪਹਾੜ। -ਫੋਟੋ: ਸੁਨੀਲ ਕੁਮਾਰ

ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 16 ਮਈ
ਸਥਾਨਕ ਭਗਤਾਂ ਵਾਲਾ ਦਾਣਾ ਮੰਡੀ ਵਿਖੇ ਕੂੜੇ ਦੇ ਡੰਪ ‘ਤੇ ਠੋਸ ਰਹਿੰਦ-ਖੂੰਹਦ ਦੀ ਬਾਇਓ ਰੀਮੀਡੀਏਸ਼ਨ (ਕੂੜੇ ਦਾ ਨਿਬੇੜਾ) ਸ਼ੁਰੂ ਕਰਨ ਵਿੱਚ ਅਸਫਲ ਰਹਿਣ ਦੇ ਮੱਦੇਨਜ਼ਰ ਨਗਰ ਨਿਗਮ ਨੇ ਸਬੰਧਤ ਕੰਪਨੀ ਨੂੰ ਬਾਇਓ ਰੀਮੀਡੀਏਸ਼ਨ ਸ਼ੁਰੂ ਕਰਨ ਲਈ 7 ਦਿਨਾਂ ਲਈ ਨੋਟਿਸ ਜਾਰੀ ਕੀਤਾ ਹੈ। ਜੇਕਰ ਕੰਪਨੀ 7 ਦਿਨਾਂ ਵਿੱਚ ਅਜਿਹਾ ਨਹੀਂ ਕਰਦੀ ਤਾਂ ਨਗਰ ਨਿਗਮ ਵੱਲੋਂ ਕੰਪਨੀ ਦੀ ਲਾਗਤ ’ਤੇ ਇਸ ਨੂੰ ਜਲਦੀ ਤੋਂ ਜਲਦੀ ਕਰਵਾਇਆ ਜਾਵੇਗਾ। ਇਨ੍ਹਾਂ ਦਿਨਾਂ ਵਿੱਚ ਦਾਣਾ ਮੰਡੀ ਵਿੱਚ ਕੂੜੇ ਦੇ ਡੰਪ ’ਤੇ ਲਗਾਤਾਰ ਅੱਗ ਲਗ ਰਹੀ ਹੈ ਜਿਸ ਨਾਲ ਇੱਥੇ ਨੇੜੇ ਰਿਹਾਇਸ਼ੀ ਕਲੋਨੀਆਂ ਦੇ ਲੋਕ ਬੇਹੱਦ ਤੰਗ ਹਨ।
ਨਗਰ ਨਿਗਮ ਦੇ ਕਮਿਸ਼ਨਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਨਗਰ ਨਿਗਮ ਵੱਲੋਂ ਸਬੰਧਤ ਕੰਪਨੀ ਨਾਲ ਕੀਤੇ ਸਮਝੌਤੇ ਅਨੁਸਾਰ ਡੰਪ ਵਾਲੀ ਥਾਂ ’ਤੇ ਠੋਸ ਕੂੜੇ ਦੀ ਬਾਇਓ ਰੀਮੀਡੀਏਸ਼ਨ ਕਰਨ ਵਿੱਚ ਨਾਕਾਮ ਰਹਿਣ ਕਾਰਨ ਕੂੜਾ ਚੁੱਕਣ ਵਾਲੀ ਕੰਪਨੀ ਅਵਰਧਾ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਇਸ ਸਬੰਧੀ ਨਿਗਮ ਨੇ ਕੰਪਨੀ ਨੂੰ ਬਾਇਓ ਰੀਮੇਡੀਏਸ਼ਨ ਸ਼ੁਰੂ ਕਰਨ ਜਾਂ ਕਾਰਵਾਈ ਦਾ ਸਾਹਮਣਾ ਕਰਨ ਲਈ 7 ਦਿਨ ਦਾ ਨੋਟਿਸ ਜਾਰੀ ਕੀਤਾ ਹੈ। ਜੇਕਰ ਸਬੰਧਤ ਕੰਪਨੀ ਨਿਰਧਾਰਤ ਅਜਿਹਾ ਨਹੀਂ ਕਰਦੀ ਤਾਂ ਨਗਰ ਨਿਗਮ ਕੰਪਨੀ ਦੀ ਲਾਗਤ ’ਤੇ ਇਹ ਕੰਮ ਆਊਟ ਸੋਰਸਿੰਗ ਰਾਹੀ ਕਰਵਾਏਗੀ ਜਿਸ ਲਈ ਕੰਪਨੀ ਜ਼ਿੰਮੇਵਾਰ ਹੋਵੇਗੀ।
ਕਮਿਸ਼ਨਰ ਨੇ ਕਿਹਾ ਕਿ ਡੰਪ ਵਾਲੀ ਥਾਂ ’ਤੇ ਹਾਲ ਹੀ ’ਚ ਅੱਗ ਲੱਗਣ ਦੀਆਂ ਘਟਨਾਵਾਂ ਦੇ ਮੱਦੇਨਜ਼ਰ ਡੰਪ ਸਾਈਟ ’ਤੇ ਕੂੜੇ ਦੇ ਵੱਡੇ ਢੇਰਾਂ ਨੂੰ ਕੂੜੇ ਦੇ ਛੋਟੇ ਢੇਰਾਂ ’ਚ ਬਦਲਣ ਦੀ ਯੋਜਨਾ ਤਿਆਰ ਕੀਤੀ ਗਈ ਹੈ ਤਾਂ ਜੋ ਜੇਕਰ ਕੂੜੇ ਦੇ ਢੇਰ ’ਤੇ ਅੱਗ ਲੱਗ ਜਾਂਦੀ ਹੈ ਤਾਂ ਅੱਗ ਹੋਰ ਨਾ ਫੈਲੇ।
ਉਨ੍ਹਾਂ ਕਿਹਾ ਕਿ ਨਿਗਮ ਨੇ ਪਹਿਲਾਂ ਹੀ ਡੰਪ ਵਾਲੀ ਥਾਂ ‘ਤੇ ਟਿਊਬਵੈੱਲ ਲਗਾ ਦਿੱਤਾ ਹੈ ਅਤੇ ਦਿਨ-ਰਾਤ ਅੱਗ ਲੱਗਣ ਦੀਆਂ ਘਟਨਾਵਾਂ ਨਾਲ ਨਿਪਟਣ ਲਈ ਸਥਾਈ ਫਾਇਰ ਟੈਂਡਰ ਤਾਇਨਾਤ ਕੀਤੇ ਹਨ। ਕਮਿਸ਼ਨਰ ਨੇ ਦੱਸਿਆ ਕਿ ਨਗਰ ਨਿਗਮ ਵੱਲੋਂ ਸ਼ਹਿਰ ਦੇ ਸਾਰੇ ਖੇਤਰਾਂ ਵਿੱਚ ਸਫਾਈ ਮੁਹਿੰਮ ਚਲਾਈ ਗਈ ਹੈ । ਉਨ੍ਹਾਂ ਕਿਹਾ ਕਿ ਨਗਰ ਨਿਗਮ ਦੇ ਅਧਿਕਾਰ ਅਧੀਨ ਆ ਉਂਦੇ ਖੇਤਰ ਵਿਚ ਸਫਾਈ ਕਰਮਚਾਰੀ ਪੂਰੀ ਸਫਲਤਾ ਨਾਲ ਕੰਮ ਕਰ ਰਹੇ ਹਨ ਲੇਕਿਨ ਜ਼ਿਆਦਾਤਰ ਸ਼ਿਕਾਇਤਾਂ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਦੇ ਅਧੀਨ ਆਉਂਦੇ ਖੇਤਰਾਂ ਨਾਲ ਸਬੰਧਤ ਹਨ ।

Advertisement

Advertisement
Advertisement