ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪੁਸਤਕ ਵਿੱਚ ‘ਬਾਈਬਲ’ ਸ਼ਬਦ ਵਰਤਣ ਲਈ ਕਰੀਨਾ ਕਪੂਰ ਨੂੰ ਨੋਟਿਸ

08:54 AM May 12, 2024 IST

ਜਬਲਪੁਰ, 11 ਮਈ
ਮੱਧ ਪ੍ਰਦੇਸ਼ ਹਾਈ ਕੋਰਟ ਨੇ ਬੌਲੀਵੁੱਡ ਅਦਾਕਾਰਾ ਕਰੀਨਾ ਕਪੂਰ ਨੂੰ ਉਸ ਦੀ ਪੁਸਤਕ ‘ਕਰੀਨਾ ਕਪੂਰ ਖਾਨਜ਼ ਪ੍ਰੈਗਨੈਂਸੀ ਬਾਈਬਲ: ਦਿ ਅਲਟੀਮੇਟ ਮੈਨੂਅਲ ਫਾਰ ਮੌਮਸ-ਟੂ-ਬੀ’ ’ਚੋਂ ‘ਬਾਈਬਲ’ ਸ਼ਬਦ ਹਟਾਉਣ ਦੀ ਮੰਗ ਵਾਲੀ ਪਟੀਸ਼ਨ ’ਤੇ ਨੋਟਿਸ ਜਾਰੀ ਕੀਤਾ ਹੈ। ਜਸਟਿਸ ਜੀਐੱਸ ਆਹਲੂਵਾਲੀਆ ਦੇ ਸਿੰਗਲ ਬੈਂਚ ਨੇ ਵੀਰਵਾਰ ਨੂੰ ਐਡਵੋਕੇਟ ਕ੍ਰਿਸਟੋਫਰ ਐਂਥਨੀ ਵੱਲੋਂ ਦਾਇਰ ਪਟੀਸ਼ਨ ’ਤੇ ਇਹ ਨੋਟਿਸ ਜਾਰੀ ਕੀਤਾ ਹੈ। ਅਦਾਲਤ ਵੱਲੋਂ ਸਹਿ-ਲੇਖਕ ਅਦਿਤੀ ਸ਼ਾਹ ਭੀਮਜਯਾਨੀ, ਐਮਾਜ਼ੋਨ ਆਨਲਾਈਨ ਸ਼ਾਪਿੰਗ, ਪ੍ਰਕਾਸ਼ਕ ਜਗਰਨੌਟ ਬੁੱਕਸ, ਸੂਬਾ ਸਰਕਾਰ, ਪੁਲੀਸ ਸੁਪਰਡੈਂਟ ਜਬਲਪੁਰ ਅਤੇ ਓਮਿਤ ਥਾਣੇ ਦੇ ਇੰਚਾਰਜ ਨੂੰ ਵੀ ਨੋਟਿਸ ਜਾਰੀ ਕੀਤਾ ਗਿਆ ਹੈ। ਇਹ ਪੁਸਤਕ ਅਗਸਤ 2021 ਵਿੱਚ ਰਿਲੀਜ਼ ਹੋਈ ਸੀ। -ਪੀਟੀਆਈ

Advertisement

Advertisement