ਮਾਣਹਾਨੀ ਮਾਮਲੇ ’ਚ ਬਾਂਸੁਰੀ ਸਵਰਾਜ ਨੂੰ ਨੋਟਿਸ
06:01 AM Dec 12, 2024 IST
ਨਵੀਂ ਦਿੱਲੀ:
Advertisement
‘ਆਪ’ ਆਗੂ ਸਤੇਂਦਰ ਜੈਨ ਵੱਲੋਂ ਦਾਖ਼ਲ ਮਾਣਹਾਨੀ ਮਾਮਲੇ ’ਚ ਭਾਜਪਾ ਦੀ ਸੰਸਦ ਮੈਂਬਰ ਬਾਂਸੁਰੀ ਸਵਰਾਜ ਨੂੰ ਇਥੋਂ ਦੀ ਰੋਹਿਨੀ ਜ਼ਿਲ੍ਹਾ ਅਦਾਲਤ ਨੇ ਨੋਟਿਸ ਜਾਰੀ ਕੀਤਾ ਹੈ। ਜੈਨ ਨੇ ਦੋਸ਼ ਲਾਇਆ ਹੈ ਕਿ ਪਿਛਲੇ ਸਾਲ ਅਕਤੂਬਰ ’ਚ ਇਕ ਟੀਵੀ ਚੈਨਲ ਨੂੰ ਦਿੱਤੇ ਇੰਟਰਵਿਊ ’ਚ ਬਾਂਸੁਰੀ ਸਵਰਾਜ ਨੇ ਵਿਵਾਦਤ ਟਿੱਪਣੀਆਂ ਕਰਕੇ ਉਨ੍ਹਾਂ ਦੇ ਮਾਣ-ਸਨਮਾਨ ਨੂੰ ਠੇਸ ਪਹੁੰਚਾਈ ਹੈ। ਸੀਨੀਅਰ ਸਿਵਲ ਜੱਜ ਨੈਨਾ ਗੁਪਤਾ ਨੇ ਬਾਂਸੁਰੀ ਸਵਰਾਜ ਅਤੇ ਹੋਰਾਂ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ। ਮਾਮਲੇ ਦੀ 22 ਫਰਵਰੀ 2025 ਨੂੰ ਸੁਣਵਾਈ ਹੋਵੇਗੀ। ਜੈਨ ਨੇ ਟੀਵੀ ਚੈਨਲ ਨੂੰ ਨਿਰਦੇਸ਼ ਦੇਣ ਦੀ ਅਪੀਲ ਕੀਤੀ ਹੈ ਕਿ ਉਹ ਇੰਟਰਵਿਊ ਦਾ ਵਿਵਾਦਤ ਹਿੱਸਾ ਹਟਾਏ ਅਤੇ ਬਾਂਸੁਰੀ ਨੂੰ ਹੋਰ ਬਿਆਨ ਦੇਣ ਤੋਂ ਰੋਕਿਆ ਜਾਵੇ। ਜੈਨ ਨੇ ਇਕ ਰੁਪਏ ਦਾ ਹਰਜਾਨਾ ਮੰਗਿਆ ਹੈ। ਉਨ੍ਹਾਂ ਰਾਊਜ਼ ਐਵੇਨਿਊ ਅਦਾਲਤ ’ਚ ਬਾਂਸੁਰੀ ਸਵਰਾਜ ਖ਼ਿਲਾਫ਼ ਫੌਜਦਾਰੀ ਮਾਣਹਾਨੀ ਦਾ ਵੀ ਮੁਕੱਦਮਾ ਕੀਤਾ ਹੋਇਆ ਹੈ। -ਏਐੱਨਆਈ
Advertisement
Advertisement