For the best experience, open
https://m.punjabitribuneonline.com
on your mobile browser.
Advertisement

ਫੀਸਾਂ ਦੇ ਵੇਰਵੇ ਨਾ ਦੇਣ ’ਤੇ 22 ਸਕੂਲਾਂ ਨੂੰ ਨੋਟਿਸ

08:08 AM Apr 23, 2024 IST
ਫੀਸਾਂ ਦੇ ਵੇਰਵੇ ਨਾ ਦੇਣ ’ਤੇ 22 ਸਕੂਲਾਂ ਨੂੰ ਨੋਟਿਸ
Advertisement

ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 22 ਅਪਰੈਲ
ਇੰਡੀਅਨ ਆਡਿਟ ਐਂਡ ਅਕਾਊਂਟ ਵਿਭਾਗ ਨੇ ਯੂਟੀ ਦੇ 22 ਸਕੂਲਾਂ ਨੂੰ ਫੀਸਾਂ ਦੇ ਵੇਰਵੇ ਨਾ ਦੇਣ ’ਤੇ ਨੋਟਿਸ ਜਾਰੀ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਜ਼ਿਲ੍ਹਾ ਸਿੱਖਿਆ ਅਫਸਰ ਦਫ਼ਤਰ ਵੱਲੋਂ ਇਨ੍ਹਾਂ ਸਕੂਲਾਂ ਤੋਂ ਪਿਛਲੇ ਸਾਲਾਂ ਵਿੱਚ ਫੀਸਾਂ ਦੇ ਵੇਰਵੇ ਨਾ ਲੈਣ ’ਤੇ ਜਵਾਬ ਵੀ ਮੰਗਿਆ ਹੈ। ਆਡਿਟ ਵਿਭਾਗ ਨੇ ਨਾਲ ਹੀ ਕਿਹਾ ਹੈ ਕਿ ਫੀਸਾਂ ਦੇ ਵੇਰਵੇ ਨਾ ਮਿਲਣ ਕਾਰਨ ਉਕਤ ਸਕੂਲਾਂ ਦਾ ਆਡਿਟ ਨਹੀਂ ਹੋ ਸਕਿਆ। ਜਾਣਕਾਰੀ ਅਨੁਸਾਰ ਆਡਿਟ ਵਿਭਾਗ ਦੇ ਸੀਨੀਅਰ ਆਡਿਟ ਅਫ਼ਸਰ ਨੇ ਡਾਇਰੈਕਟਰ ਸਕੂਲ ਐਜੂਕੇਸ਼ਨ ਨੂੰ ਇਸ ਸਬੰਧੀ ਪੱਤਰ ਲਿਖ ਕੇ ਦੱਸਿਆ ਹੈ ਕਿ ਪੰਜਾਬ ਰੈਗੂਲੇਸ਼ਨ ਆਫ ਫੀਸ ਆਫ ਅਨਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨ ਐਕਟ 2016 ਚੰਡੀਗੜ੍ਹ ਵਿੱਚ ਵੀ ਲਾਗੂ ਹੈ ਜਿਸ ਦੇ ਸੈਕਸ਼ਨ ਪੰਜ ਤਹਿਤ ਕੋਈ ਵੀ ਸਕੂਲ ਸਾਲ ਵਿਚ ਅੱਠ ਫੀਸਦੀ ਤੋਂ ਜ਼ਿਆਦਾ ਫੀਸਾਂ ਨਹੀਂ ਵਧਾ ਸਕਦਾ। ਇਸ ਤੋਂ ਇਲਾਵਾ ਇਲਾਵਾ ਸੈਕਸ਼ਨ 19 ਤਹਿਤ ਸ਼ਹਿਰ ਦੇ ਸਾਰੇ ਸਕੂਲਾਂ ਨੂੰ ਮਾਨਤਾ ਪ੍ਰਾਪਤ ਸੀਏ ਤੋਂ ਤਸਦੀਕ ਕਰਵਾ ਕੇ ਸਾਲਾਨਾ ਰਿਪੋਰਟ ਭੇਜਣੀ ਲਾਜ਼ਮੀ ਹੈ ਤਾਂ ਕਿ ਆਡਿਟ ਵਿਭਾਗ ਫੀਸਾਂ ਦੀ ਸਮੀਖਿਆ ਕਰ ਸਕੇ। ਆਡਿਟ ਟੀਮ ਨੇ ਸਮੀਖਿਆ ਦੌਰਾਨ ਪਾਇਆ ਕਿ 22 ਸਕੂਲਾਂ ਨੇ ਫੀਸਾਂ ਵਧਾਉਣ ਦੇ ਵੇਰਵੇ ਨਾ ਹੀ ਸਿੱਖਿਆ ਵਿਭਾਗ ਨੂੰ ਸੌਂਪੇ ਤੇ ਨਾ ਹੀ ਆਡਿਟ ਵਿਭਾਗ ਨੂੰ ਇਸ ਦੀ ਜਾਣਕਾਰੀ ਦਿੱਤੀ। ਡੀਈਓ ਵਿਭਾਗ ਨੇ ਵੀ ਇਨ੍ਹਾਂ ਸਕੂਲਾਂ ਤੋਂ ਫੀਸਾਂ ਦੇ ਵੇਰਵੇ ਨਹੀਂ ਮੰਗੇ। ਉਨ੍ਹਾਂ ਡੀਈਓ ਦਫ਼ਤਰ ਨੂੰ ਹਦਾਇਤ ਕੀਤੀ ਹੈ ਕਿ 22 ਸਕੂਲਾਂ ਤੋਂ ਜਾਣਕਾਰੀ ਹਾਸਲ ਕਰ ਕੇ ਸੌਂਪੀ ਜਾਵੇ।

Advertisement

Advertisement
Author Image

Advertisement
Advertisement
×