ਪਰਾਲੀ ਮਾਮਲੇ ਵਿੱਚ 16 ਅਧਿਕਾਰੀਆਂ ਅਤੇ ਮੁਲਾਜ਼ਮਾਂ ਨੂੰ ਨੋਟਿਸ
11:29 AM Nov 15, 2024 IST
ਪੱਤਰ ਪ੍ਰੇਰਕ
ਪੰਚਕੂਲਾ, 14 ਨਵੰਬਰ
ਦੀਵਾਲੀ ਤੋਂ ਬਾਅਦ ਸ਼ਹਿਰ ਵਿੱਚ ਖ਼ਰਾਬ ਹਵਾ ਅਤੇ ਧੂੰਏਂ ਕਾਰਨ ਹਾਲਾਤ ਵਿਗੜਦੇ ਜਾ ਰਹੇ ਹਨ। ਕਿਸਾਨਾਂ ਵੱਲੋਂ ਪਰਾਲੀ ਸਾੜਨ ਕਾਰਨ ਜ਼ਿਲ੍ਹੇ ਦਾ ਏਕਿਯੂਆਈ 260 ਤੱਕ ਪਹੁੰਚ ਗਿਆ ਹੈ। ਕਈ ਥਾਵਾਂ ’ਤੇ ਪ੍ਰਦੂਸ਼ਣ ਦੇ ਅੰਕੜੇ ਇਸ ਤੋਂ ਵੀ ਪਾਰ ਹੋ ਗਏ ਹਨ। ਇਸ ਕਾਰਨ ਜ਼ਿਲ੍ਹੇ ਦੇ ਪੇਂਡੂ ਖੇਤਰਾਂ ਜਿਵੇਂ ਕਾਲਕਾ, ਪਿੰਜੌਰ, ਬਰਵਾਲਾ, ਰਾਏਪੁਰਰਾਨੀ ਅਤੇ ਮੋਰਨੀ ਵਿੱਚ ਵੀ ਏਕਿਊਆਈ ਵਧਿਆ ਹੈ। ਡਿਪਟੀ ਕਮਿਸ਼ਨਰ ਮੋਨਿਕਾ ਗੁਪਤਾ ਨੇ ਦੱਸਿਆ ਕਿ ਪਰਾਲੀ ਸਾੜਨ ਦੇ ਮਾਮਲੇ ਵਿੱਚ 16 ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ। ਉਨ੍ਹਾਂ ਪਰਾਲੀ ਸਾੜਨ ਦੀਆਂ ਘਟਨਾਵਾਂ ਨੂੰ ਰੋਕਣ ਲਈ ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ ਦਿੱਤੀਆਂ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸੂਬੇ ਦੇ 42 ਅਫਸਰਾਂ ਨੂੰ ਵੀ ਪਰਾਲੀ ਮਾਮਲੇ ਵਿੱਚ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ ਹਨ।
Advertisement
Advertisement