ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਜੰਗੀ ਯਾਦਗਾਰ ਪ੍ਰਾਜੈਕਟ ’ਚ ਇੱਕ ਪੈਸੇ ਦੀ ਵੀ ਦੁਰਵਰਤੋਂ ਨਹੀਂ ਕੀਤੀ: ਡਾ. ਹਮਦਰਦ

07:44 AM Jun 09, 2024 IST

ਦੀਪਕਮਲ ਕੌਰ
ਜਲੰਧਰ, 8 ਜੂਨ
ਅਜੀਤ ਸਮੂਹ ਦੇ ਮੈਨੇਜਿੰਗ ਐਡੀਟਰ ਡਾ. ਬਰਜਿੰਦਰ ਸਿੰਘ ਹਮਦਰਦ ਤੇ 25 ਹੋਰਾਂ ਖ਼ਿਲਾਫ਼ ਵਿਜੀਲੈਂਸ ਬਿਊਰੋ ਵੱਲੋਂ ਫੰਡਾਂ ਦੀ ਦੁਰਵਰਤੋਂ ਦਾ ਕੇਸ ਦਰਜ ਕੀਤੇ ਜਾਣ ਤੋਂ ਦੋ ਹਫਤਿਆਂ ਬਾਅਦ ਡਾ. ਹਮਦਰਦ ਨੇ ਦਾਅਵਾ ਕੀਤਾ ਹੈ ਕਿ ਜੰਗੇ ਆਜ਼ਾਦੀ ਯਾਦਗਾਰ ਪ੍ਰਾਜੈਕਟ ਅਤੇ ਇਸ ਦਾ ਵਿੱਤੀ ਪ੍ਰਬੰਧਨ ਪੂਰੀ ਤਰ੍ਹਾਂ ਪਾਰਦਰਸ਼ੀ ਸੀ।
ਪਿਛਲੇ ਸਾਲ ਜਾਂਚ ਸ਼ੁਰੂ ਹੋਣ ਤੋਂ ਬਾਅਦ ਪਹਿਲੀ ਵਾਰ ਇਸ ਕੇਸ ਬਾਰੇ ਗੱਲਬਾਤ ਕਰਦਿਆਂ ਡਾ. ਹਮਦਰਦ ਨੇ ‘ਟ੍ਰਿਬਿਊਨ’ ਨੂੰ ਦੱਸਿਆ, ‘ਇਹ ਪ੍ਰਾਜੈਕਟ ਮੇਰੇ ਦਿਲ ਦੇ ਕਰੀਬ ਰਿਹਾ ਹੈ। ਪਿਛਲੀਆਂ ਸਰਕਾਰਾਂ ਨੇ ਮੈਨੂੰ ਆਨੰਦਪੁਰ ਸਾਹਿਬ ’ਚ ਵਿਰਾਸਤ-ਏ-ਖਾਲਸਾ ਤੇ ਸੁਲਤਾਨਪੁਰ ਲੋਧੀ ’ਚ ਤਜਵੀਜ਼ ਕੀਤਾ ‘ਪਿੰਡ ਬਾਬੇ ਨਾਨਕ ਦਾ’ ਜਿਹੇ ਪ੍ਰਾਜੈਕਟਾਂ ਦੀ ਨਿਗਰਾਨੀ ਦੀ ਪੇਸ਼ਕਸ਼ ਕੀਤੀ ਸੀ ਪਰ ਮੈਂ ਦੋਵਾਂ ’ਤੇ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਹਾਲਾਂਕਿ ਇਤਿਹਾਸ ਦਾ ਵਿਦਿਆਰਥੀ ਹੋਣ ਕਾਰਨ ਮੈਂ ਜੰਗ-ਏ-ਆਜ਼ਾਦੀ ਪ੍ਰਾਜੈਕਟ ਨੂੰ ਮਨ੍ਹਾ ਨਾ ਕਰ ਸਕਿਆ। ਮੈਂ ਇਹ ਯਕੀਨੀ ਬਣਾਇਆ ਕਿ ਸਮਾਰਕ ’ਤੇ ਹਰ ਚੀਜ਼ ਦੀ ਵਰਤੋਂ ਇਸ ਤਰ੍ਹਾਂ ਕੀਤੀ ਜਾਵੇ ਕਿ ਇੱਥੇ ਆਉਣ ਵਾਲਾ ਹਰ ਵਿਅਕਤੀ ਇੱਥੋਂ ਨਵੀਂ ਜਾਣਕਾਰੀ ਹਾਸਲ ਕਰਕੇ ਵਾਪਸ ਜਾਵੇ।’ ਡਾ. ਹਮਦਰਦ ਜੰਗੇ ਆਜ਼ਾਦੀ ਸਮਾਰਕ ਕੇ ਸਾਬਕਾ ਪ੍ਰਧਾਨ ਵੀ ਹਨ।
ਪਦਮਸ੍ਰੀ ਐਵਾਰਡੀ ਨੇ ਕਿਹਾ, ‘ਜਦੋਂ ਮੈਂ ਇਹ ਪ੍ਰਾਜੈਕਟ ਸ਼ੁਰੂ ਕੀਤਾ ਤਾਂ ਮੈਂ ਸਾਰੇ ਵਿੱਤੀ ਮਾਮਲਿਆਂ ਲਈ ਅਧਿਕਾਰਤ ਤੌਰ ’ਤੇ ਦਸਤਖ਼ਤ ਕਰਨ ਵਾਲੇ ਦੋ ਵਿਅਕਤੀਆਂ ’ਚੋਂ ਇੱਕ ਬਣਨਾ ਚੁਣਿਆ। ਦੂਜੇ ਦਸਤਖ਼ਤ ਕਰਨ ਵਾਲੇ ਪ੍ਰਾਜੈਕਟ ਦੇ ਸੀਈਓ ਵਿਨੈ ਬੁਬਾਨੀ ਸਨ। ਕਈ ਸੀਨੀਅਰ ਅਧਿਕਾਰੀਆਂ ਨੇ ਮੈਨੂੰ ਵਿੱਤੀ ਮਾਮਲੇ ਨਾ ਸੰਭਾਲਣ ਲਈ ਕਿਹਾ ਸੀ ਪਰ ਮੈਂ ਅੜਿਆ ਰਿਹਾ। ਮੈਂ ਉਨ੍ਹਾਂ ਨੂੰ ਸਮਝਾਇਆ ਕਿ ਇਹ ਆਜ਼ਾਦੀ ਸੰਘਰਸ਼ ’ਚ ਪੰਜਾਬ ਦੇ ਸੌ ਸਾਲਾਂ ਦੇ ਯੋਗਦਾਨ ਬਾਰੇ ਪ੍ਰਾਜੈਕਟ ਹੈ। ਮੈਂ ਯਕੀਨੀ ਬਣਾਉਣਾ ਚਾਹੁੰਦਾ ਸੀ ਕਿ ਕੋਈ ਵੀ ਅਧਿਕਾਰੀ ਨਿੱਜੀ ਲਾਭ ਲਈ ਇੱਕ ਪੈਸਾ ਵੀ ਨਾ ਕੱਢੇ।’
ਡਾ. ਹਮਦਰਦ ਜੋ ‘ਪੰਜਾਬੀ ਟ੍ਰਿਬਿਊਨ’ ਦੇ ਪਹਿਲੇ ਸੰਪਾਦਕ ਵੀ ਸਨ, ਨੇ ਕਿਹਾ, ‘ਵਿਜੀਲੈਂਸ ਵੱਲੋਂ ਮੇਰੇ ਖ਼ਿਲਾਫ਼ ਸਰਕਾਰੀ ਖਜ਼ਾਨੇ ਨੂੰ 27 ਕਰੋੜ ਰੁਪਏ ਦਾ ਨੁਕਸਾਨ ਪਹੁੰਚਾਉਣ ਦਾ ਲਾਇਆ ਗਿਆ ਦੋਸ਼ ਬੇਬੁਨਿਆਦ ਹੈ। ਮੈਂ ਮੇਰੀ ਟੀਮ ਦਾ ਹਿੱਸਾ ਰਹੇ ਹਰ ਮੈਂਬਰ ਦੀ ਗਾਰੰਟੀ ਦੇ ਸਕਦਾ ਹਾਂ, ਜੋ ਜੇਲ੍ਹ ’ਚ ਹਨ।’ ਡਾ. ਹਮਦਰਦ ਤੇ ਬੁਬਾਲਾਨੀ ਨੂੰ 18 ਜੁਲਾਈ ਤੱਕ ਗ੍ਰਿਫ਼ਤਾਰੀ ਤੋਂ ਰਾਹਤ ਮਿਲੀ ਹੋਈ ਹੈ।
ਮੁੱਖ ਮੰਤਰੀ ਭਗਵੰਤ ਮਾਨ ਖ਼ਿਲਾਫ਼ ਡਾ. ਹਮਦਰਦ ਨੇ ਕਿਹਾ, ‘ਮਾਨ ਜਦੋਂ ਇੱਕ ਮਸ਼ਹੂਰ ਕਾਮੇਡੀ ਅਦਾਕਾਰ ਸਨ ਤਾਂ ਉਹ ਮੇਰੇ ਦਫ਼ਤਰ ਆਉਂਦੇ ਸਨ। ਹੁਣ ਉਹ ਮੇਰੇ ਨਾਲ ਹਿਸਾਬ ਬਰਾਬਰ ਕਰਨਾ ਚਾਹੁੰਦੇ ਹਨ। ਮੇਰੇ ਅਖ਼ਬਾਰ ’ਚ ਅਜਿਹੇ ਲੇਖ ਸਨ ਜੋ ਉਨ੍ਹਾਂ ਨੂੰ ਪਸੰਦ ਨਹੀਂ ਸਨ। ਮੇਰੇ ਤੇ ਸੰਗਰੂਰ ਤੋਂ ਉਨ੍ਹਾਂ ਦੇ ਸਿਆਸੀ ਵਿਰੋਧੀ ਸੁਖਦੇਵ ਸਿੰਘ ਢੀਂਡਸਾ ਵਿਚਾਲੇ ਚੰਗੇ ਸਬੰਧ ਹਨ। ਮਾਨ ਨੂੰ ਇਹ ਕਦੀ ਪਸੰਦ ਨਹੀਂ ਸੀ। ਇਸ ਤੋਂ ਇਲਾਵਾ ‘ਆਪ’ ਦੇ ਸੱਤਾ ’ਚ ਆਉਣ ਤੋਂ ਪਹਿਲਾਂ ਰਾਘਵ ਚੱਢਾ ਤੇ ਸੰਜੈ ਸਿੰਘ ਸਮੇਤ ਇਸ ਦੇ ਆਗੂਆਂ ਨੇ ਦੋ ਵਾਰ ਮੇਰੇ ਦਫ਼ਤਰ ਆ ਕੇ ਮੇਰੇ ਨਾਲ ਮੁਲਾਕਾਤ ਕੀਤੀ ਅਤੇ ਮੇਰੀ ਰਾਏ ਮੰਗੀ ਸੀ ਕਿ ਮੁੱਖ ਮੰਤਰੀ ਦਾ ਚਿਹਰਾ ਕੌਣ ਹੋਣਾ ਚਾਹੀਦਾ ਹੈ। ਦੋਵਾਂ ਮੌਕਿਆਂ ’ਤੇ ਮੈਂ ਕਿਹਾ ਸੀ ਕਿ ਮਾਨ ਢੁੱਕਵੇਂ ਨਹੀਂ ਹੋਣਗੇ। ਸ਼ਾਇਦ ਇਹੀ ਚੀਜ਼ ਸੀ ਜੋ ਮਾਨ ਤੱਕ ਪੁੱਜੀ ਤੇ ਇਸੇ ਲਈ ਇਹ ਸਾਰੀ ਪ੍ਰੇਸ਼ਾਨੀ ਹੋਈ।’

Advertisement

Advertisement
Advertisement