ਕੋਈ ਬਾਲੀਵੁੱਡ ਫ਼ਿਲਮ ਨਹੀਂ ਕਰ ਰਿਹਾ: ਰਾਮ ਚਰਨ
ਮੁੰਬਈ: ਤੇਲਗੂ ਫ਼ਿਲਮ ਸਟਾਰ ਰਾਮ ਚਰਨ ਫ਼ਿਲਹਾਲ ਅਯੱਪਾ ਦੀਕਸ਼ਾ ਦੇ ਰੂਪ ਵਿਚ ਅਯੱਪਾ ਮੰਦਰ ਦੇ ਦਰਸ਼ਨ ਕਰਨ ਲਈ ਮੁੰਬਈ ਵਿਚ ਹੈ। ਸੁਫ਼ਨਿਆਂ ਦੀ ਨਗਰੀ ਦੀ ਉਸ ਦੀ ਫੇਰੀ ਨੇ ਅਫ਼ਵਾਹਾਂ ਨੂੰ ਜਨਮ ਦਿੱਤਾ ਹੈ ਕਿ ਉਹ ਸੁਪਰਸਟਾਰ ਨਿਰਦੇਸ਼ਕ ਰਾਜਕੁਮਾਰ ਹਿਰਾਨੀ ਨਾਲ ਸੰਭਾਵਿਤ ਬਾਲੀਵੁੱਡ ਪ੍ਰਾਜੈਕਟ ਵਿੱਚ ਵੀ ਕੰਮ ਕਰ ਸਕਦਾ ਹੈ। ਉਸ ਨੇ ਇਹ ਪੁਸ਼ਟੀ ਕੀਤੀ ਹੈ ਕਿ ਉਸ ਨੇ ਕਿਸੇ ਵੀ ਬਾਲੀਵੁੱਡ ਪ੍ਰਾਜੈਕਟ ਨੂੰ ਸਾਈਨ ਨਹੀਂ ਕੀਤਾ। ਇੱਕ ਸੂਤਰ ਨੇ ਖੁਲਾਸਾ ਕੀਤਾ ਕਿ ‘ਆਰਆਰਆਰ’ ਅਦਾਕਾਰ ਦੀ ਇਸ ਸਮੇਂ ਬਾਲੀਵੁੱਡ ਲਈ ਕੋਈ ਯੋਜਨਾ ਨਹੀਂ ਹੈ ਅਤੇ ਉਹ ਦੂਜੇ ਪ੍ਰਾਜੈਕਟਾਂ ਵਿੱਚ ਰੁੱਝੇ ਹੋਏ ਹਨ। ਅਯੱਪਾ ਪ੍ਰਤੀ ਸ਼ਰਧਾ ਕਾਰਨ ਦੱਖਣ ਵਿੱਚ ਕਈ ਮੰਦਰਾਂ ਵਿੱਚ ਜਾ ਰਿਹਾ ਹੈ। ਉਸ ਨੇ ਕਾਲਾ ਕੁੜਤਾ ਅਤੇ ਅਯੱਪਾ ਮਾਲਾ ਪਾਈ ਹੋਈ ਸੀ। ਅਦਾਕਾਰ ਭਗਵਾਨ ਅਯੱਪਾ ਦਾ ਸ਼ਰਧਾਲੂ ਹੈ। ਇਸ ਕਾਰਨ ਉਸ ਨੇ ਕੇਰਲਾ ਵਿੱਚ ਇਸ ਸਬੰਧੀ ਹਰ ਰਸਮ ਨੂੰ ਦੇਖਿਆ ਹੈ। ਮੁੰਬਈ ਦੀ ਫੇਰੀ ਦੌਰਾਨ, ਉਸ ਨੂੰ ਨੰਗੇ ਪੈਰੀਂ ਦੇਖਿਆ ਗਿਆ ਸੀ। ਉਹ ਆਪਣੀ ਆਉਣ ਵਾਲੀ ਤੇਲਗੂ ਫ਼ਿਲਮ ‘ਗੇਮ-ਚੇਂਜਰ’ ਵਿੱਚ ਅਦਾਕਾਰੀ ਕਰਨ ਲਈ ਤਿਆਰ ਹੈ ਜਿੱਥੇ ਉਹ ਬਾਲੀਵੁੱਡ ਅਦਾਕਾਰਾ ਕਿਆਰਾ ਅਡਵਾਨੀ ਨਾਲ ਦਿਖਾਈ ਦੇਵੇੇਗਾ। ਫ਼ਿਲਮ ਦਾ ਨਿਰਦੇਸ਼ਨ ਐੱਸ. ਸ਼ੰਕਰ ਨੇ ਦਿੱਤਾ ਹੈ। -ਆਈਏਐੱਨਐੱਸ