ਨਾਰਵੇ ਸ਼ਤਰੰਜ: ਵੈਸ਼ਾਲੀ ਨੇ ਪਹਿਲੀ ਵਾਰ ਹਮਵਤਨ ਹੰਪੀ ਨੂੰ ਹਰਾਇਆ
07:04 AM May 30, 2024 IST
Advertisement
ਸਟਾਵੇਂਗਰ:
ਨਾਰਵੇ ਸ਼ਤਰੰਜ ਟੂਰਨਾਮੈਂਟ ਦੇ ਮਹਿਲਾ ਵਰਗ ਵਿੱਚ ਭਾਰਤ ਦੀ ਆਰ ਵੈਸ਼ਾਲੀ ਨੇ ਅੱਜ ਇੱਥੇ ਦੂਜੇ ਗੇੜ ਵਿੱਚ ਹਮਵਤਨ ਕੋਨੇਰੂ ਹੰਪੀ ਨੂੰ ਹਰਾ ਕੇ ਟੂਰਨਾਮੈਂਟ ਦਾ ਆਪਣਾ ਪਹਿਲਾ ਕਲਾਸੀਕਲ ਮੈਚ ਜਿੱਤਿਆ। ਵੈਸ਼ਾਲੀ ਨੇ ਪਹਿਲੀ ਵਾਰ ਭਾਰਤ ਦੀ ਅੱਵਲ ਦਰਜਾ ਖਿਡਾਰਨ ਹੰਪੀ ਨੂੰ ਹਰਾਇਆ। ਇਸੇ ਤਰ੍ਹਾਂ ਟਿੰਗਜੀ ਲੇਈ ਤੇ ਪੀਆ ਕ੍ਰੈਮਲਿੰਗ ਅਤੇ ਵੇਨਜੁਨ ਜੂ ਅਤੇ ਐਨਾ ਮੁਜ਼ੀਚੁਕ ਵਿਚਾਲੇ ਮੈਚ ਡਰਾਅ ਰਹੇ। ਇਸ ਤਰ੍ਹਾਂ ਵੇਨਜੁਨ ਅਤੇ ਟਿੰਗਜੀ ਨੇ ਆਰਮਗੈਡੋਨ ਬਾਜ਼ੀ ਜਿੱਤ ਕੇ ਡੇਢ-ਡੇਢ ਅੰਕ ਹਾਸਲ ਕੀਤੇ। ਉਧਰ ਵੈਸ਼ਾਲੀ ਦੇ ਭਰਾ ਭਾਰਤੀ ਗਰੈਂਡਮਾਸਟਰ ਆਰ ਪ੍ਰਗਨਾਨੰਦਾ ਨੂੰ ਵਿਸ਼ਵ ਚੈਂਪੀਅਨ ਡਿੰਗ ਲਿਰੇਨ ਖ਼ਿਲਾਫ਼ ਆਰਮਗੈਡੋਨ ਟਾਈ ਬ੍ਰੇਕਰ ਬਾਜ਼ੀ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ। -ਪੀਟੀਆਈ
Advertisement
Advertisement
Advertisement