For the best experience, open
https://m.punjabitribuneonline.com
on your mobile browser.
Advertisement

ਉੱਤਰੀ ਰੇਲਵੇ ਵੱਲੋਂ 80 ਗੱਡੀਆਂ ਰੱਦ, 63 ਦੇ ਰੂਟ ਬਦਲੇ

06:30 AM Apr 23, 2024 IST
ਉੱਤਰੀ ਰੇਲਵੇ ਵੱਲੋਂ 80 ਗੱਡੀਆਂ ਰੱਦ  63 ਦੇ ਰੂਟ ਬਦਲੇ
Advertisement

ਅੰਬਾਲਾ (ਨਿੱਜੀ ਪੱਤਰ ਪ੍ਰੇਰਕ): ਸ਼ੰਭੂ ਰੇਲਵੇ ਸਟੇਸ਼ਨ ’ਤੇ ਕਿਸਾਨਾਂ ਵੱਲੋਂ ਟਰੈਕ ’ਤੇ ਪੱਕਾ ਮੋਰਚਾ ਲਾਉਣ ਕਰਕੇ ਪੰਜਾਬ ਅਤੇ ਜੰਮੂ-ਕਸ਼ਮੀਰ ਨੂੰ ਜਾਣ ਵਾਲੀਆਂ ਗੱਡੀਆਂ ਪ੍ਰਭਾਵਿਤ ਹੋ ਰਹੀਆਂ ਹਨ ਜਿਸ ਕਰ ਕੇ ਮੁਸਾਫ਼ਰਾਂ ਨੂੰ ਡਾਢੀ ਪ੍ਰੇਸ਼ਾਨੀ ਆ ਰਹੀ ਹੈ ਅਤੇ ਰੇਲਵੇ ਨੂੰ ਮਾਇਕ ਘਾਟਾ ਪੈ ਰਿਹਾ ਹੈ। ਉੱਤਰੀ ਰੇਲਵੇ ਵੱਲੋਂ ਜਾਰੀ ਸੂਚਨਾ ਅਨੁਸਾਰ ਭਲਕੇ 23 ਅਪਰੈਲ ਨੂੰ ਇਸ ਸੈਕਸ਼ਨ ’ਤੇ 80 ਗੱਡੀਆਂ ਰੱਦ ਰਹਿਣਗੀਆਂ ਜਦੋਂ ਕਿ 63 ਗੱਡੀਆਂ ਦੇ ਰੂਟ ਬਦਲੇ ਗਏ ਹਨ। ਜਿਨ੍ਹਾਂ 63 ਗੱਡੀਆਂ ਦੇ ਰੂਟ ਬਦਲੇ ਗਏ ਹਨ ਉਨ੍ਹਾਂ ਵਿਚੋਂ ਕਈ ਬਰਾਸਤਾ ਜਾਖਲ-ਧੂਰੀ-ਲੁਧਿਆਣਾ ਅਤੇ ਅੰਬਾਲਾ ਕੈਂਟ ਤੋਂ ਚੰਡੀਗੜ੍ਹ-ਨਿਊ ਮੋਰਿੰਡਾ-ਸਰਹਿੰਦ ਸਾਹਨੇਵਾਲ ਰਾਹੀਂ ਪੰਜਾਬ ਅਤੇ ਜੰਮੂ ਨੂੰ ਭੇਜੀਆਂ ਜਾ ਰਹੀਆਂ ਹਨ।

Advertisement

Advertisement
Author Image

joginder kumar

View all posts

Advertisement
Advertisement
×