ਉੱਤਰੀ ਕੋਰੀਆ ਦੇ ਸੁਪਰੀਮੋ ਕਿਮ ਨੇ ਪਣਡੁੱਬੀ ਤੋਂ ਦਾਗ਼ੀਆਂ ਜਾਣ ਵਾਲੀਆਂ ਕਰੂਜ਼ ਮਿਜ਼ਾਈਲਾਂ ਦੇ ਪ੍ਰੀਖਣ ਦੀ ਨਿਗਰਾਨੀ ਕੀਤੀ
11:57 AM Jan 29, 2024 IST
ਸਿਓਲ, 29 ਜਨਵਰੀ
ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਨੇ ਨਵੀਂ ਪਣਡੁੱਬੀ ਤੋਂ ਲਾਂਚ ਕੀਤੀਆਂ ਕਰੂਜ਼ ਮਿਜ਼ਾਈਲਾਂ ਦੇ ਪ੍ਰੀਖਣ ਦੀ ਨਿਗਰਾਨੀ ਕੀਤੀ ਅਤੇ ਪਰਮਾਣੂ ਸ਼ਕਤੀ ਨਾਲ ਚੱਲਣ ਵਾਲੀਆਂ ਪਣਡੁੱਬੀਆਂ ਬਣਾਉਣ ਦੀਆਂ ਕੋਸ਼ਿਸ਼ਾਂ ਦੀ ਸਮੀਖਿਆ ਵੀ ਕੀਤੀ। ਉਨ੍ਹਾਂ ਨੇ ਵਧ ਰਹੇ ਬਾਹਰੀ ਖਤਰਿਆਂ ਦਾ ਮੁਕਾਬਲਾ ਕਰਨ ਲਈ ਪਰਮਾਣੂ ਹਥਿਆਰਬੰਦ ਜਲ ਸੈਨਾ ਬਣਾਉਣ ਦੇ ਆਪਣੇ ਟੀਚੇ ਨੂੰ ਦੁਹਰਾਇਆ।
Advertisement
Advertisement
ਇਹ ਰਿਪੋਰਟ ਦੱਖਣੀ ਕੋਰੀਆ ਦੀ ਫੌਜ ਦੇ ਬਿਆਨ ਤੋਂ ਇਕ ਦਿਨ ਬਾਅਦ ਆਈ ਹੈ, ਜਿਸ ਵਿੱਚ ਉਸ ਨੇ ਕਿਹਾ ਹੈ ਕਿ ਉਸ ਨੇ ਉੱਤਰੀ ਕੋਰੀਆ ’ਚ ਸਿੰਪੋ ਪੂਰਬੀ ਬੰਦਰਗਾਹ ਨੇੜੇ ਕਈ ਕਰੂਜ਼ ਮਿਜ਼ਾਈਲਾਂ ਦਾਗਣ ਦਾ ਪਤਾ ਲਗਾਇਆ ਹੈ।
Advertisement