ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਉੱਤਰੀ ਕੋਰੀਆ ਵੱਲੋਂ ਦੋ ਬੈਲਿਸਟਿਕ ਮਿਜ਼ਈਲਾਂ ਦਾ ਪਰੀਖਣ

01:39 PM Jul 01, 2024 IST

ਸਿਓਲ, 1 ਜੁਲਾਈ
ਅਮਰੀਕੀ ਫ਼ੌਜ ਵੱਲੋਂ ਦੱਖਣੀ ਕੋਰੀਆ ਅਤੇ ਜਪਾਨ ਨਾਲ ਕੀਤੀਆਂ ਗਈਆਂ ਮਸ਼ਕਾਂ ਤੋਂ ਬਾਅਦ ਉੱਤਰੀ ਕੋਰੀਆ ਨੇ ਦੋ ਬੈਲਿਸਟਿਕ ਮਿਜ਼ਾਈਲਾਂ ਦਾ ਪਰੀਖਣ ਕੀਤਾ ਹੈ। ਇਹ ਜਾਣਕਾਰੀ ਦੱਖਣੀ ਕੋਰੀਆ ਦੀ ਫ਼ੌਜ ਨੇ ਦਿੱਤੀ। ਇਸ ਤੋਂ ਇਕ ਦਿਨ ਪਹਿਲਾਂ ਹੀ ਉੱਤਰੀ ਕੋਰੀਆ ਨੇ ਅਮਰੀਕਾ, ਦੱਖਣੀ ਕੋਰੀਆ ਅਤੇ ਜਪਾਨ ਵੱਲੋਂ ਹਾਲ ਹੀ ਵਿੱਚ ਕੀਤੀਆਂ ਗਈਆਂ ਸਾਂਝੀਆਂ ਫ਼ੌਜੀ ਮਸ਼ਕਾਂ ਦੇ ਜਵਾਬ ਵਿੱਚ ‘ਹਮਲਾਵਰ ਅਤੇ ਜ਼ਬਰਦਸਤ’ ਪ੍ਰਤੀਕਿਰਿਆ ਦੇਣ ਦਾ ਸੰਕਲਪ ਲਿਆ ਸੀ। ਦੱਖਣੀ ਕੋਰੀਆ ਦੇ ਜੁਆਇੰਟ ਚੀਫ ਆਫ਼ ਸਟਾਫ ਨੇ ਕਿਹਾ ਕਿ ਦੋਵੇਂ ਮਿਜ਼ਾਈਲਾਂ ਦੱਖਣ-ਪੂਰਬੀ ਉੱਤਰ ਕੋਰੀਆ ਦੇ ਜਾਂਗਯੋਨ ਸ਼ਹਿਰ ਤੋਂ ਉੱਤਰ-ਪੂਰਬੀ ਦਿਸ਼ਾ ਵਿੱਚ 10 ਮਿੰਟ ਦੇ ਫ਼ਰਕ ਨਾਲ ਦਾਗੀਆਂ ਗਈਆਂ। ਉਸ ਨੇ ਦੱਸਿਆ ਕਿ ਪਹਿਲੀ ਮਿਜ਼ਾਈਲ ਨੇ 600 ਕਿਲੋਮੀਟਰ (370 ਮਿਜ਼ਾਈਲ) ਅਤੇ ਦੂਜੀ ਮਿਜ਼ਾਈਲ ਨੇ 120 ਕਿਲੋਮੀਟਰ (75 ਮੀਲ) ਦੀ ਦੂਰੀ ਤੈਅ ਕੀਤੀ ਪਰ ਉਸ ਨੇ ਇਹ ਨਹੀਂ ਦੱਸਿਆ ਕਿ ਇਹ ਮਿਜ਼ਾਈਲਾਂ ਕਿੱਥੇ ਡਿੱਗੀਆਂ। -ਏਪੀ

Advertisement

Advertisement
Advertisement