ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਉੱਤਰੀ ਕੋਰੀਆ ਵੱਲੋਂ ਅੰਤਰ-ਮਹਾਦੀਪੀ ਬੈਲਿਸਟਿਕ ਮਿਜ਼ਾਈਲ ਦੀ ਪਰਖ

07:00 AM Dec 19, 2023 IST

ਸਿਓਲ, 18 ਦਸੰਬਰ
ਉੱਤਰੀ ਕੋਰੀਆ ਨੇ ਲਗਪਗ ਪੰਜ ਮਹੀਨਿਆਂ ਦੇ ਵਕਫ਼ੇ ਮਗਰੋਂ ਅੱਜ ਆਪਣੀ ਪਹਿਲੀ ਅੰਤਰ-ਮਹਾਦੀਪੀ ਬੈਲਿਸਟਿਕ ਮਿਜ਼ਾਈਲ ਪਰਖ ਕੀਤੀ ਹੈ। ਇਸ ਨੂੰ ਪ੍ਰਮਾਣੂ ਸਰਗਰਮੀਆਂ ਰੋਕਣ ਲਈ ਅਮਰੀਕਾ ਅਤੇ ਦੱਖਣੀ ਕੋਰੀਆ ਵੱਲੋਂ ਚੁੱਕੇ ਕਦਮਾਂ ਖ਼ਿਲਾਫ਼ ਦਬਾਅ ਦੀ ਰਣਨੀਤੀ ਵਜੋਂ ਉੱਤਰ ਕੋਰੀਆ ਦਾ ਜਵਾਬ ਮੰਨਿਆ ਜਾ ਰਿਹਾ ਹੈ। ਦੱਖਣੀ ਕੋਰੀਆ ਸਰਕਾਰ ਨੇ ਉੱਤਰ ਕੋਰੀਆ ਦੀ ਹਵਾਸੌਂਗ-18 ਆਈਸੀਬੀਐੱਮ ਦਾ ਹਵਾਲਾ ਦਿੰਦਿਆਂ ਮਿਜ਼ਾਈਲ ਨੂੰ ਠੋਸ ਈਂਧਣ ਵਾਲਾ ਹਥਿਆਰ ਦੱਸਿਆ ਹੈ, ਜਿਸ ਸਬੰਧੀ ਕਿਹਾ ਜਾਂਦਾ ਹੈ ਕਿ ਤਰਲ ਈਂਧਣ ਵਾਲੇ ਹਥਿਆਰਾਂ ਦੇ ਮੁਕਾਬਲੇ ਵਿਰੋਧੀਆਂ ਲਈ ਇਸ ਦੀ ਪਰਖ ਦਾ ਪਤਾ ਲਾਉਣਾ ਬਹੁਤ ਮੁਸ਼ਕਲ ਹੁੰਦਾ ਹੈ।
ਦੱਸਣਯੋਗ ਹੈ ਕਿ ਉੱਤਰ ਕੋਰਿਆਈ ਨੇਤਾ ਕਿਮ ਜੌਂਗ ਨੇ ਕੁਝ ਸਮਾਂ ਪਹਿਲਾਂ ਹਵਾਸੌਂਗ-18 ਆਈਸੀਬੀਐੱਮ ਨੂੰ ਆਪਣੇ ਪ੍ਰਮਾਣੂ ਜ਼ਖੀਰੇ ਦਾ ਸਭ ਤੋਂ ਸ਼ਕਤੀਸ਼ਾਲੀ ਹਥਿਆਰ ਦੱੱਸਿਆ ਸੀ। ਦੱਖਣੀ ਕੋਰੀਆ ਦੀ ਸੈਨਾ ਨੇ ਕਿਹਾ ਕਿ ਉੱਤਰ ਕੋਰਿਆਈ ਮਿਜ਼ਾਈਲ ਨੇ ਕੋਰਿਆਈ ਪ੍ਰਾਇਦੀਪ ਅਤੇ ਜਾਪਾਨ ਦੇ ਪਾਣੀਆਂ ਵਿੱਚ ਡਿੱਗਣ ਤੋਂ ਪਹਿਲਾਂ ਲਗਪਗ 1,000 ਕਿਲੋਮੀਟਰ (620 ਮੀਲ) ਦੀ ਉਡਾਣ ਭਰੀ। ਸੈਨਾ ਨੇ ਕਿਹਾ ਕਿ ਮਿਜ਼ਾਈਲ ਦੀ ਪਰਖ ਉਚਾਈ ਵੱਲ ਨੂੰ ਕੀਤੀ ਗਈ ਸੀ, ਜਿਸ ਤੋਂ ਸਪੱਸ਼ਟ ਹੈ ਕਿ ਗੁਆਂਢੀ ਮੁਲਕਾਂ ਨੂੰ ਨੁਕਸਾਨ ਤੋਂ ਬਚਾਉਣ ਲਈ ਅਜਿਹਾ ਕੀਤਾ ਗਿਆ ਸੀ। ਜਾਪਾਨ ਦੇ ਕਾਨੂੰਨਸਾਜ਼ ਮਾਸਾਹਿਸਾ ਸਾਤੋ ਨੇ ਜਾਪਾਨ ਦੇ ਰੱਖਿਆ ਮੰਤਰਾਲੇ ਦਾ ਹਵਾਲਾ ਦਿੰਦਿਆਂ ਕਿਹਾ ਕਿ ਮਿਜ਼ਾਈਲ ਨੇ 6 ਹਜ਼ਾਰ ਕਿਲੋਮੀਟਰ (3,730 ਮੀਲ) ਦੀ ਉਚਾਈ ਤੱਕ ਉਡਾਣ ਭਰੀ। ਦੱਸਿਆ ਗਿਆ ਹੈ ਕਿ ਇਹ ਪਰਖ ਜੁਲਾਈ ਵਿੱਚ ਉੱਤਰ ਕੋਰੀਆ ਦੀ ਹਵਾਸੌਂਗ-18 ਮਿਜ਼ਾਈਲ ਦੀ ਦੂਜੀ ਪਰਖ ਵਰਗੀ ਹੀ ਸੀ। ਉੱਤਰੀ ਕੋਰੀਆ ਨੇ ਮਿਜ਼ਾਈਲ ਦੀ ਪਹਿਲੀ ਪਰਖ ਅਪਰੈਲ ਵਿੱਚ ਕੀਤੀ ਸੀ। ਦੂਜੇ ਪਾਸੇ ਅਮਰੀਕੀ ਕੌਮੀ ਸੁਰੱਖਿਆ ਸਲਾਹਕਾਰ ਜੈਕ ਸੁਲੀਵਨ ਨੇ ਪਰਖ ਦੀ ਨਿਖੇਧੀ ਕੀਤੀ ਹੈ। -ਏਪੀ

Advertisement

Advertisement