ਉੱਤਰੀ ਕੋਰੀਆ ਨੇ ਰੂਸ ਨੂੰ ਹੋਰ ਰਵਾਇਤੀ ਹਥਿਆਰ ਭੇਜੇ: ਦੱਖਣੀ ਕੋਰੀਆ
06:30 AM Nov 21, 2024 IST
ਸਿਓਲ, 20 ਨਵੰਬਰ
ਉੱਤਰੀ ਕੋਰੀਆ ਨੇ ਰੂਸ ਤੇ ਯੂਕਰੇਨ ਵਿਚਾਲੇ ਜਾਰੀ ਜੰਗ ਦਰਮਿਆਨ ਰੂਸ ਨੂੰ ਸਹਿਯੋਗ ਦੇਣ ਲਈ ਹੋਰ ਤੋਪਾਂ ਭੇਜੀਆਂ ਹਨ ਅਤੇ ਨਾਲ ਹੀ ਰੂਸ ’ਚ ਮੌਜੂਦ ਹਜ਼ਾਰਾਂ ਉੱਤਰੀ ਕੋਰਿਆਈ ਸੈਨਿਕਾਂ ’ਚੋਂ ਕੁਝ ਨੇ ਜੰਗ ’ਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਹੈ। ਦੱਖਣੀ ਕੋਰੀਆ ਦੀ ਜਾਸੂਸੀ ਏਜੰਸੀ ਨੇ ਅੱਜ ਦੇਸ਼ ਦੇ ਸੰਸਦ ਮੈਂਬਰਾਂ ਨੂੰ ਇਹ ਜਾਣਕਾਰੀ ਦਿੱਤੀ। ਮੀਟਿੰਗ ’ਚ ਹਿੱਸਾ ਲੈਣ ਵਾਲੇ ਸੰਸਦ ਮੈਂਬਰ ਲੀ ਸਿਓਂਗ ਕਵੇਉਨ ਨੇ ਦੱਸਿਆ ਕਿ ਸੰਸਦ ’ਚ ਬੰਦ ਕਮਰਾ ਮੀਟਿੰਗ ਦੌਰਾਨ ਕੌਮੀ ਖੁਫੀਆ ਸੇਵਾ (ਐੱਨਆਈਐੱਸ) ਨੇ ਕਿਹਾ ਕਿ ਉੱਤਰੀ ਕੋਰੀਆ ਨੇ ਰੂਸ ਨੂੰ 170 ਐੱਮਐੱਮ ਦੀਆਂ ਆਟੋਮੈਟਿਕ ਬੰਦੂਕਾਂ ਤੇ 240 ਐੱਮਐੱਮ ਦੀਆਂ ਮਲਟੀਪਲ-ਰਾਕੇਟ ਲਾਂਚ ਪ੍ਰਣਾਲੀਆਂ ਭੇਜੀਆਂ ਹਨ। ਲੀ ਨੇ ਦੱਸਿਆ ਕਿ ਰੂਸੀ ਸੈਨਾ ਅਜਿਹੇ ਹਥਿਆਰਾਂ ਦੀ ਵਰਤੋਂ ਨਹੀਂ ਕਰਦੀ। -ਏਪੀ
Advertisement
Advertisement