ਉੱਤਰੀ ਕੋਰੀਆ ਨੇ 1500 ਹੋਰ ਸੈਨਿਕ ਰੂਸ ਭੇਜੇ: ਦੱਖਣੀ ਕੋਰੀਆ
07:51 AM Oct 24, 2024 IST
Advertisement
ਸਿਓਲ: ਦੱਖਣੀ ਕੋਰੀਆ ਦੇ ਖੁਫੀਆ ਵਿਭਾਗ ਦੇ ਮੁਖੀ ਨੇ ਸੰਸਦ ਮੈਂਬਰਾਂ ਨੂੰ ਦੱਸਿਆ ਕਿ ਉੱਤਰੀ ਕੋਰੀਆ ਨੇ ਯੂਕਰੇਨ ਖ਼ਿਲਾਫ਼ ਜੰਗ ’ਚ ਸਹਿਯੋਗ ਤਹਿਤ 1500 ਹੋਰ ਫ਼ੌਜੀਕ ਰੂਸ ਭੇਜੇ ਹਨ। ਐੱਨਆਈਐੱਸ ਦੇ ਡਾਇਰੈਕਟਰ ਚੋ ਤਾਏ-ਯੌਂਗ ਨੇ ਅੱਜ ਸੰਸਦੀ ਕਮੇਟੀ ਦੀ ਮੀਟਿੰਗ ’ਚ ਕਿਹਾ ਕਿ ਉਨ੍ਹਾਂ ਦੀ ਏਜੰਸੀ ਨੇ ਦੇਖਿਆ ਹੈ ਕਿ ਉੱਤਰੀ ਕੋਰੀਆ ਨੇ 1500 ਵਾਧੂ ਫ਼ੌਜੀ ਰੂਸ ਭੇਜੇ ਹਨ। ਮੀਟਿੰਗ ’ਚ ਹਿੱਸਾ ਲੈਣ ਵਾਲੇ ਸੰਸਦ ਮੈਂਬਰ ਪਾਰਕ ਸਨਵਾਨ ਤੇ ਲੀ ਸਿਓਂਗ ਕਵੇਨ ਨੇ ਇਹ ਜਾਣਕਾਰੀ ਦਿੱਤੀ। ਪਾਰਕ ਨੇ ਕਿਹਾ ਕਿ ਉੱਤਰੀ ਕੋਰੀਆ ਦਸੰਬਰ ਤੱਕ ਰੂਸ ’ਚ 10 ਹਜ਼ਾਰ ਸੈਨਿਕ ਭੇਜਣ ਦੀ ਯੋਜਨਾ ਬਣਾ ਰਿਹਾ ਹੈ। ਦੱਖਣੀ ਕੋਰੀਆ ਦੇ ਖੁਫੀਆ ਮੁਖੀ ਦੇ ਸੰਸਦ ਮੈਂਬਰਾਂ ਨੇ ਦੱਸਿਆ ਕਿ ਉੱਤਰੀ ਕੋਰੀਆ ਦੇ ਸੈਨਿਕ ਰੂਸ ਵਿੱਚ ਹਨ ਜਿਨ੍ਹਾਂ ਨੂੰ ਉਪਕਰਨਾਂ ਦੇ ਸੰਚਾਲਨ ਦੀ ਸਿਖਲਾਈ ਦਿੱਤੀ ਜਾ ਰਹੀ ਹੈ। -ਪੀਟੀਆਈ
Advertisement
Advertisement
Advertisement