For the best experience, open
https://m.punjabitribuneonline.com
on your mobile browser.
Advertisement

ਉੱਤਰੀ ਕੋਰੀਆ ਨੇ ਪੂਰਬੀ ਸਾਹਿਲ ਤੋਂ ਬੈਲਿਸਟਿਕ ਮਿਜ਼ਾਈਲ ਦਾਗ਼ੀ

07:41 AM Apr 23, 2024 IST
ਉੱਤਰੀ ਕੋਰੀਆ ਨੇ ਪੂਰਬੀ ਸਾਹਿਲ ਤੋਂ ਬੈਲਿਸਟਿਕ ਮਿਜ਼ਾਈਲ ਦਾਗ਼ੀ
Advertisement

ਸਿਓਲ, 22 ਅਪਰੈਲ
ਉੱਤਰੀ ਕੋਰੀਆ ਨੇ ਅੱਜ ਆਪਣੇ ਪੂਰਬੀ ਪਾਣੀਆਂ ਵਿਚ ਬੈਲਿਸਟਿਕ ਮਿਜ਼ਾਈਲ ਦਾਗ਼ੀ ਹੈ। ਦੱਖਣੀ ਕੋਰੀਆ ਦੀ ਫੌਜ ਨੇ ਕਿਹਾ ਕਿ ਗੁਆਂਢੀ ਮੁਲਕ ਉੱਤਰੀ ਕੋਰੀਆ ਵੱਲੋਂ ਦਾਗੀ ਮਿਜ਼ਾਈਲ ਇਸ ਵੱਲੋਂ ਹਾਲ ਹੀ ਵਿਚ ਕੀਤੀ ਹਥਿਆਰਾਂ ਦੀ ਲੜੀਵਾਰ ਅਜ਼ਮਾਇਸ਼ ਦਾ ਹਿੱਸਾ ਹੈ। ਦੱਖਣੀ ਕੋਰੀਆ ਦੇ ਜੁਆਇੰਟ ਚੀਫ਼ ਆਫ਼ ਸਟਾਫ ਨੇ ਕਿਹਾ ਕਿ ਮਿਜ਼ਾਈਲ ਸੋਮਵਾਰ ਨੂੰ ਹੀ ਦਾਗ਼ੀ ਗਈ ਹੈ, ਪਰ ਅਧਿਕਾਰੀ ਨੇ ਮਿਜ਼ਾਈਲ ਦੀ ਰੇਂਜ ਨੂੰ ਲੈ ਕੇ ਕੋਈ ਜਾਣਕਾਰੀ ਨਹੀਂ ਦਿੱਤੀ। ਉੱਤਰੀ ਕੋਰੀਆ ਨੇ ਹਾਲੀਆ ਮਹੀਨਿਆਂ ਦੌਰਾਨ ਉਪਰੋਥਲੀ ਕਈ ਹਥਿਆਰਾਂ ਦਾ ਪ੍ਰੀਖਣ ਕੀਤਾ ਹੈ। ਉੱਤਰੀ ਕੋਰੀਆ ਨੇ ਸ਼ਨਿੱਚਰਵਾਰ ਨੂੰ ‘ਸੁਪਰ ਲਾਰਜ’ ਕਰੂਜ਼ ਮਿਜ਼ਾਈਲ ਤੇ ਇਕ ਦਿਨ ਪਹਿਲਾਂ ਸ਼ੁੱਕਰਵਾਰ ਨੂੰ ਪੱਛਮੀ ਸਾਹਿਲੀ ਖੇਤਰ ਵਿਚ ਨਵੀਂ ਐਂਟੀ-ਏਅਰਕ੍ਰਾਫਟ ਮਿਜ਼ਾਈਲ ਦੀ ਅਜ਼ਮਾਇਸ ਕੀਤੇ ਜਾਣ ਦਾ ਐਲਾਨ ਕੀਤਾ ਸੀ। -ਏਪੀ

Advertisement

Advertisement
Author Image

joginder kumar

View all posts

Advertisement
Advertisement
×