ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਉੱਤਰੀ ਭਾਰਤ ਵਿੱਚ ਸਮੇਂ ਤੋਂ ਪਹਿਲਾਂ ਮੌਸਮ ਹੋ ਰਿਹੈ ਗਰਮ

07:10 AM Mar 19, 2024 IST
ਸ੍ਰੀਨਗਰ ਵਿੱਚ ਸੋਮਵਾਰ ਨੂੰ ਇੱਕ ਵਿਅਕਤੀ ਬਾਦਾਮਾਂ ਦੇ ਖਿੜੇ ਫੁੱਲਾਂ ਨੂੰ ਦੇਖਦਾ ਹੋਇਆ। -ਫੋਟੋ: ਏਐੱਨਆਈ

* ਬਸੰਤ ਰੁੱਤ ਦਾ ਘੱਟ ਰਿਹੈ ਸਮਾਂ
* ਅਮਰੀਕੀ ਵਿਗਿਆਨੀਆਂ ਦੇ ਅਧਿਐਨ ’ਚ ਹੋਇਆ ਖ਼ੁਲਾਸਾ

Advertisement

ਨਵੀਂ ਦਿੱਲੀ, 18 ਮਾਰਚ
ਉੱਤਰੀ ਭਾਰਤ ’ਚ ਸਰਦੀ ਦਾ ਮੌਸਮ ਖ਼ਤਮ ਹੋਣ ਤੋਂ ਪਹਿਲਾਂ ਹੀ ਗਰਮੀਆਂ ਵਰਗਾ ਮਾਹੌਲ ਬਣ ਰਿਹਾ ਹੈ। ਸਾਲ 1970 ਤੋਂ ਤਾਪਮਾਨ ਦੇ ਅੰਕੜਿਆਂ ਦੇ ਅਧਿਐਨ ਤੋਂ ਇਹ ਰੁਝਾਨ ਸਾਹਮਣੇ ਆਇਆ ਹੈ। ਅਧਿਐਨ ਮੁਤਾਬਕ ਹੁਣ ਬਸੰਤ ਰੁੱਤ ਦਾ ਸਮਾਂ ਘਟਦਾ ਜਾ ਰਿਹਾ ਹੈ।
ਅਮਰੀਕਾ ਆਧਾਰਿਤ ਵਿਗਿਆਨੀਆਂ ਦੀ ਇਕ ਸੰਸਥਾ ਕਲਾਈਮੇਟ ਸੈਂਟਰਲ ਦੇ ਖੋਜੀਆਂ ਵੱਲੋਂ ਆਲਮੀ ਤਪਸ਼ ਦੇ ਰੁਝਾਨ ਤਹਿਤ ਭਾਰਤ ’ਚ ਅਧਿਐਨ ਕੀਤਾ ਗਿਆ ਜਿਸ ਦੌਰਾਨ ਸਰਦ ਰੁੱਤ ਵਾਲੇ ਮਹੀਨਿਆਂ (ਦਸੰਬਰ ਤੋਂ ਫਰਵਰੀ) ’ਤੇ ਧਿਆਨ ਕੇਂਦਰਿਤ ਕੀਤਾ ਗਿਆ। ਅਧਿਐਨ ’ਚ ਖ਼ੁਲਾਸਾ ਹੋਇਆ ਕਿ ਉੱਤਰੀ ਭਾਰਤ ’ਚ ਸਰਦੀਆਂ ਦੌਰਾਨ ਤਾਪਮਾਨ ’ਚ ਬਦਲਾਅ ਦੇਖਿਆ ਗਿਆ। ਉੱਤਰੀ ਭਾਰਤ ਦੇ ਸੂਬਿਆਂ ’ਚ ਜਨਵਰੀ ਦੌਰਾਨ ਔਸਤਨ ਤਾਪਮਾਨ ਤਹਿਤ ਜਾਂ ਤਾਂ ਠੰਢ ਰਹੀ ਜਾਂ ਹਲਕੀ ਤਪਸ਼ ਦਾ ਮਾਹੌਲ ਰਿਹਾ ਪਰ ਫਰਵਰੀ ’ਚ ਪੂਰੀ ਗਰਮੀ ਦਾ ਅਹਿਸਾਸ ਹੋਇਆ। ਰਾਜਸਥਾਨ ’ਚ ਫਰਵਰੀ ਦੌਰਾਨ ਤਪਸ਼ ਦਾ ਮਾਹੌਲ ਰਿਹਾ ਜਿਥੇ ਜਨਵਰੀ ਨਾਲੋਂ ਤਾਪਮਾਨ 2.6 ਡਿਗਰੀ ਸੈਲਸੀਅਸ ਵਧ ਦਰਜ ਹੋਇਆ। ਪੰਜਾਬ, ਹਰਿਆਣਾ, ਦਿੱਲੀ, ਰਾਜਸਥਾਨ, ਉੱਤਰ ਪ੍ਰਦੇਸ਼, ਹਿਮਾਚਲ ਪ੍ਰਦੇਸ਼, ਲੱਦਾਖ, ਜੰਮੂ ਕਸ਼ਮੀਰ ਅਤੇ ਉੱਤਰਾਖੰਡ ’ਚ ਜਨਵਰੀ-ਫਰਵਰੀ ਦੌਰਾਨ ਦੋ ਡਿਗਰੀ ਸੈਲਸੀਅਸ ਤੋਂ ਵਧ ਦਾ ਫਰਕ ਮਹਿਸੂਸ ਕੀਤਾ ਗਿਆ।
ਖੋਜੀਆਂ ਨੇ ਕਿਹਾ ਕਿ ਇਥੋਂ ਇਹ ਸਪੱਸ਼ਟ ਹੈ ਕਿ ਭਾਰਤ ਦੇ ਕਈ ਹਿੱਸਿਆਂ ਤੋਂ ਬਸੰਤ ਰੁੱਤ ਗਾਇਬ ਹੋ ਗਈ ਹੈ। ਅਧਿਐਨ ’ਚ ਇਹ ਵੀ ਕਿਹਾ ਗਿਆ ਕਿ ਦੇਸ਼ ਭਰ ’ਚ ਇੰਨੀ ਜ਼ਿਆਦਾ ਠੰਢ ਨਹੀਂ ਪੈ ਰਹੀ ਅਤੇ ਸਰਦੀਆਂ ’ਚ ਗਰਮੀ ਦਾ ਅਹਿਸਾਸ ਹੋ ਰਿਹਾ ਹੈ ਅਤੇ ਇਨ੍ਹਾਂ ਮਹੀਨਿਆਂ ਦੌਰਾਨ ਹਰੇਕ ਖ਼ਿੱਤੇ ’ਚ ਗਰਮੀ ਦਾ ਰੁਝਾਨ ਦੇਖਣ ਨੂੰ ਮਿਲ ਰਿਹਾ ਹੈ। ਦੇਸ਼ ਦੇ ਦੱਖਣੀ ਹਿੱਸੇ ’ਚ ਦਸੰਬਰ ਤੋਂ ਜਨਵਰੀ ’ਚ ਤਪਸ਼ ਦਾ ਮਾਹੌਲ ਦੇਖਣ ਨੂੰ ਮਿਲਿਆ। ਸਾਲ 1970 ਤੋਂ ਸਰਦੀਆਂ ਦੇ ਔਸਤਨ ਤਾਪਮਾਨ ਦੇ ਅਧਿਐਨ ’ਚ ਮਨੀਪੁਰ ਦੇ ਮੌਸਮ ’ਚ ਸਭ ਤੋਂ ਵੱਡਾ ਬਦਲਾਅ ਦੇਖਣ ਨੂੰ ਮਿਲਿਆ ਜਿਥੇ 2.3 ਡਿਗਰੀ ਸੈਲਸੀਅਸ ਦਾ ਫਰਕ ਮਿਲਿਆ ਜਦਕਿ ਦਿੱਲੀ ਦੇ ਤਾਪਮਾਨ ’ਚ ਸਭ ਤੋਂ ਘੱਟ ਬਦਲਾਅ 0.2 ਡਿਗਰੀ ਸੈਲਸੀਅਸ ਰਿਹਾ।
ਦਸੰਬਰ ਅਤੇ ਜਨਵਰੀ ਦੌਰਾਨ ਤਾਪਮਾਨ ’ਚ ਸਭ ਤੋਂ ਜ਼ਿਆਦਾ ਬਦਲਾਅ ਸਿੱਕਮ ’ਚ 2.4 ਅਤੇ ਮਨੀਪੁਰ ’ਚ 2.1 ਡਿਗਰੀ ਸੈਲਸੀਅਸ ਰਿਹਾ। ਕਲਾਈਮੇਟ ਸੈਂਟਰਲ ’ਚ ਵਿਗਿਆਨ ਦੇ ਮੀਤ ਪ੍ਰਧਾਨ ਐਂਡਰਿਊ ਪਰਸ਼ਿੰਗ ਨੇ ਕਿਹਾ, ‘‘ਜਨਵਰੀ ਦੌਰਾਨ ਮੱਧ ਅਤੇ ਉੱਤਰੀ ਭਾਰਤੀ ਰਾਜਾਂ ਵਿੱਚ ਠੰਢ ਅਤੇ ਫਰਵਰੀ ਵਿੱਚ ਬਹੁਤ ਤੇਜ਼ ਤਪਸ਼ ਕਾਰਨ ਬਸੰਤ ਵਰਗਾ ਮੌਸਮ ਖ਼ਤਮ ਹੁੰਦਾ ਜਾ ਰਿਹਾ ਹੈ।’’ ਸਾਲ 1850 ਤੋਂ ਬਾਅਦ ਆਲਮੀ ਔਸਤ ਤਾਪਮਾਨ 1.3 ਡਿਗਰੀ ਸੈਲਸੀਅਸ ਤੋਂ ਜ਼ਿਆਦਾ ਵਧਿਆ ਹੈ, ਜਿਸ ਕਾਰਨ 2023 ਸਭ ਤੋਂ ਵਧ ਗਰਮ ਰਿਹਾ ਹੈ। -ਪੀਟੀਆਈ

Advertisement
Advertisement
Advertisement