For the best experience, open
https://m.punjabitribuneonline.com
on your mobile browser.
Advertisement

ਪੰਜਾਬ ਯੂਨੀਵਰਸਿਟੀ ਟੀਚਰਜ਼ ਐਸੋਸੀਏਸ਼ਨ ਦੀ ਚੋਣ ਵਿੱਚ ਨੌਰਾ-ਮ੍ਰਿਤੁੰਜੈ ਗਰੁੱਪ ਜੇਤੂ

07:01 AM Sep 04, 2024 IST
ਪੰਜਾਬ ਯੂਨੀਵਰਸਿਟੀ ਟੀਚਰਜ਼ ਐਸੋਸੀਏਸ਼ਨ ਦੀ ਚੋਣ ਵਿੱਚ ਨੌਰਾ ਮ੍ਰਿਤੁੰਜੈ ਗਰੁੱਪ ਜੇਤੂ
ਜੇਤੂ ਨਿਸ਼ਾਨ ਬਣਾਉਂਦੇ ਹੋਏ ਪ੍ਰੋ. ਅਮਰਜੀਤ ਸਿੰਘ ਨੌਰਾ, ਡਾ. ਮ੍ਰਿਤੁੰਜੈ ਕੁਮਾਰ ਤੇ ਹੋਰ। -ਫੋਟੋ: ਰਵੀ
Advertisement

ਪੱਤਰ ਪ੍ਰੇਰਕ
ਚੰਡੀਗੜ੍ਹ, 3 ਸਤੰਬਰ
ਪੰਜਾਬ ਯੂਨੀਵਰਸਿਟੀ ਟੀਚਰਜ਼ ਐਸੋਸੀਏਸ਼ਨ (ਪੂਟਾ) ਦੀ ਸਾਲ 2024-25 ਦੇ ਲਈ ਗਵਰਨਿੰਗ ਬਾਡੀ ਵਾਸਤੇ ਅੱਜ ਹੋਈ ਚੋਣ ਵਿੱਚ ਨੌਰਾ-ਮ੍ਰਿਤੁੰਜੈ ਗਰੁੱਪ ਨੇ ਵੱਡੀ ਜਿੱਤ ਹਾਸਲ ਕੀਤੀ ਹੈ। ਇਸ ਗਰੁੱਪ ਤੋਂ ਪ੍ਰੋ. ਅਮਰਜੀਤ ਸਿੰਘ ਨੌਰਾ ਪ੍ਰਧਾਨ, ਡਾ. ਮ੍ਰਿਤੁੰਜੈ ਕੁਮਾਰ ਜਨਰਲ ਸਕੱਤਰ, ਸੁਰਿੰਦਰ ਪਾਲ ਸਿੰਘ ਜੁਆਇੰਟ ਸਕੱਤਰ ਅਤੇ ਦੀਪਕ ਕੁਮਾਰ ਕੈਸ਼ੀਅਰ ਚੁਣੇ ਗਏ ਹਨ। ਟੀਚਰਜ਼ ਵੁਆਇਸ ਯੂਨਾਈਟਿਡ ਫਰੰਟ (ਟੀਵੀਯੂਐੱਫ) ਗਰੁੱਪ ਤੋਂ ਸਿਰਫ਼ ਸੁਰੁਚੀ ਆਦਿੱਤਿਆ ਨੇ ਮੀਤ ਪ੍ਰਧਾਨ ਦੇ ਅਹੁਦੇ ਦੀ ਚੋਣ ਜਿੱਤੀ।
ਪ੍ਰਧਾਨਗੀ ਦੇ ਜੇਤੂ ਉਮੀਦਵਾਰ ਪ੍ਰੋ. ਨੌਰਾ ਨੂੰ 287 ਵੋਟਾਂ ਮਿਲੀਆਂ ਜਦਕਿ ਟੀਵੀਯੂਐੱਫ ਗਰੁੱਪ ਦੇ ਉਮੀਦਵਾਰ ਪ੍ਰੋ. ਅਸ਼ੋਕ ਕੁਮਾਰ ਨੂੰ 244 ਵੋਟਾਂ ਮਿਲੀਆਂ। ਜਨਰਲ ਸਕੱਤਰ ਦੇ ਜੇਤੂ ਉਮੀਦਵਾਰ ਡਾ. ਮ੍ਰਿਤੁੰਜੈ ਕੁਮਾਰ ਨੂੰ 288 ਵੋਟਾਂ ਜਦੋਂਕਿ ਟੀਵੀਯੂਐੱਫ ਦੇ ਕੁਲਵਿੰਦਰ ਸਿੰਘ ਨੂੰ 246 ਵੋਟਾਂ ਮਿਲੀਆਂ।
ਨਤੀਜਿਆਂ ਦਾ ਐਲਾਨ ਕਰਦਿਆਂ ਰਿਟਰਨਿੰਗ ਅਫ਼ਸਰ ਅਨਿਲ ਮੌਂਗਾ ਨੇ ਦੱਸਿਆ ਕਿ ਇਨ੍ਹਾਂ ਅਹੁਦਿਆਂ ਤੋਂ ਇਲਾਵਾ ਕਾਰਜਕਾਰਨੀ ਮੈਂਬਰਾਂ ਦੇ ਗਰੁੱਪ-1 ਲਈ ਨੌਰਾ-ਮ੍ਰਿਤੁੰਜੈ ਗਰੁੱਪ ਤੋਂ ਸਾਰੇ ਉਮੀਦਵਾਰਾਂ ਨਿਤਿਨ ਅਰੋੜਾ, ਖੁਸ਼ਪ੍ਰੀਤ ਸਿੰਘ ਬਰਾੜ, ਗੌਤਮ ਬਹਿਲ, ਸੁਮੇਧਾ ਸਿੰਘ ਨੇ ਜਿੱਤ ਹਾਸਲ ਕੀਤੀ। ਗਰੁੱਪ-3 ਲਈ ਨੌਰਾ-ਮ੍ਰਿਤੁੰਜੈ ਵੱਲੋਂ ਨੀਰਜ ਅਗਰਵਾਲ, ਦੀਪਕ ਗੁਪਤਾ, ਅਮਿਤਾ ਸਰਵਾਲ ਨੇ ਜਿੱਤ ਹਾਸਲ ਕੀਤੀ ਜਦੋਂਕਿ ਟੀਵੀਯੂਐੱਫ ਤੋਂ ਇਕਰੀਤ ਸਿੰਘ ਨੇ ਜਿੱਤ ਹਾਸਲ ਕੀਤੀ। ਗਰੁੱਪ-5 ਵਿੱਚ ਸਿਰਫ਼ ਇੱਕ ਉਮੀਦਵਾਰ ਲਈ ਵੀ ਨੌਰਾ-ਮ੍ਰਿਤੁੰਜੈ ਤੋਂ ਕੁਲਜੀਤ ਕੌਰ ਬਰਾੜ ਨੇ ਜਿੱਤ ਹਾਸਲ ਕੀਤੀ।
ਟੀਯੂਵੀਐੱਫ ਧੜੇ ਵੱਲੋਂ ਗਰੁੱਪ-2 ਅਤੇ ਗਰੁੱਪ-4 ਵਿੱਚੋਂ ਕੋਈ ਵੀ ਉਮੀਦਵਾਰ ਨਹੀਂ ਉਤਾਰਿਆ ਗਿਆ ਜਿਸ ਕਰ ਕੇ ਨੌਰਾ-ਮ੍ਰਿਤੁੰਜੈ ਧੜੇ ਵੱਲੋਂ ਗਰੁੱਪ-2 ਵਿੱਚ ਜਸਪ੍ਰੀਤ ਕੌਰ, ਗਰੁੱਪ-4 ਵਿੱਚ ਕੇਸ਼ਵ ਮਲਹੋਤਰਾ ਨੂੰ ਨਿਰਵਿਰੋਧ ਚੁਣ ਲਿਆ ਗਿਆ।

Advertisement
Advertisement
Author Image

Advertisement