ਨੂਰਪੁਰ ਬੇਦੀ ਨੂੰ ਕੂੜਾ ਮੁਕਤ ਕੀਤਾ ਜਾਵੇਗਾ: ਚੱਢਾ
ਬਲਵਿੰਦਰ ਰੈਤ
ਨੂਰਪੁਰ ਬੇਦੀ, 19 ਅਕਤੂਬਰ
ਵਿਧਾਇਕ ਦਿਨੇਸ਼ ਚੱਢਾ ਨੇ ਨੂਰਪੁਰ ਬੇਦੀ ਵਿੱਚ ਲੱਗੇ ਕੂੜੇ ਦੇ ਢੇਰ ਨੂੰ ਇੱਥੋਂ ਚੁੱਕ ਕੇ ਵੇਸਟ ਮੈਨੇਜਮੈਂਟ ਪਲਾਂਟਾਂ ਵਿੱਚ ਭੇਜਣ ਦਾ ਕੰਮ ਸ਼ੁਰੂ ਕਰਵਾਇਆ। ਵਿਧਾਇਕ ਚੱਢਾ ਨੇ ਕਿਹਾ ਕਿ ਕਾਫ਼ੀ ਅਰਸੇ ਤੋਂ ਸ਼ਹਿਰ ਵਿੱਚ ਕੂੜੇ ਦੇ ਢੇਰ ਲੱਗੇ ਹੋਏ ਸਨ, ਉਨ੍ਹਾਂ ਨੂੰ ਚੱਕਣ ਦਾ ਕੰਮ ਜੰਗੀ ਪੱਧਰ ਕੀਤਾ ਜਾ ਰਿਹਾ ਹੈ। ਇਸ ਜਗ੍ਹਾ ਨੂੰ ਖਾਲੀ ਕਰ ਕੇ ਸਾਫ਼ ਕਰਨ ਮਗਰੋਂ ਕਿਸੇ ਹੋਰ ਕੰਮ ਲਈ ਵਰਤਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਦੇ ਨੇੜੇ ਮਠਿਆਈ ਦੀਆਂ ਦੁਕਾਨਾਂ ਹੋਣ ਕਰ ਕੇ ਇਹ ਕੂੜਾ ਬਿਮਾਰੀਆਂ ਪੈਦਾ ਕਰਦਾ ਸੀ।
ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕੀ ਉਹ ਆਪਣੇ ਘਰਾਂ ਵਿੱਚ ਦਿੱਤੀਆਂ ਹੋਈਆਂ ਹਦਾਇਤਾਂ ਅਨੁਸਾਰ ਗਿੱਲੇ ਅਤੇ ਸੁੱਕੇ ਕੂੜੇ ਨੂੰ ਅਲੱਗ-ਅਲੱਗ ਰੱਖਣ। ਉਨ੍ਹਾਂ ਸ਼ਹਿਰ ਨੂੰ ਸੁੰਦਰ ਬਣਾਉਣ ਦੀ ਗੱਲ ਵੀ ਆਖੀ। ਉਨ੍ਹਾਂ ਕਿਹਾ ਕਿ ਸਮੁੱਚੀ ਪੰਚਾਇਤ ਨੂੰ ਇੱਕ ਟੀਮ ਦੀ ਤਰ੍ਹਾਂ ਚਲਾ ਕੇ ਅਧੂਰੇ ਪਏ ਕੰਮਾਂ ਨੂੰ ਪੂਰਾ ਕੀਤਾ ਜਾਵੇਗਾ। ਇਸ ਮੌਕੇ ਪੰਚ ਸਤਨਾਮ ਸਿੰਘ, ਪੰਚ ਗੌਰਵ ਕਾਲੜਾ, ਐਡਵੋਕੇਟ ਮਨੀਸ ਪੁਰੀ, ਜਰਨੈਲ ਸਿੰਘ ਲਾਲੀ, ਸਤਨਾਮ ਸਿੰਘ ਨਾਗਰਾ, ਅਭੀ ਹੱਲੜ, ਗੌਰਵ ਕੁਮਾਰ, ਚੌਧਰੀ ਪ੍ਰੇਮ ਚੰਦ ਝਾਂਡੀਆਂ ਆਦਿ ਹਾਜ਼ਰ ਸਨ।