ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਨੂਰਮਹਿਲ ਦਾ ਸਰਕਾਰੀ ਸਕੂਲ 18 ਸਾਲਾਂ ਤੋਂ ਬੰਦ

09:48 AM May 25, 2024 IST
ਨੂਰਮਹਿਲ ਦੇ ਸਰਕਾਰੀ ਸਕੂਲ ਦੀ ਅਧੂਰੀ ਪਈ ਇਮਾਰਤ।

ਸਰਬਜੀਤ ਗਿੱਲ
ਫਿਲੌਰ, 24 ਮਈ
ਹਕੀਕੀ ਮੁੱਦਿਆਂ ’ਤੇ ਵੱਖ-ਵੱਖ ਰੰਗਾਂ ਵਾਲੀਆਂ ਪਾਰਟੀਆਂ ਦੇ ਨਤੀਜੇ ਆਮ ਤੌਰ ’ਤੇ ਸਿਫ਼ਰ ਹੀ ਰਹਿੰਦੇ ਹਨ। ਜਿਸ ਦੀ ਮਿਸਾਲ ਨੂਰਮਹਿਲ ਦੇ ਲੜਕਿਆਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤੋਂ ਮਿਲਦੀ ਹੈ ਜਿਹੜਾ 18 ਸਾਲਾਂ ਤੋਂ ਬੰਦ ਪਿਆ ਹੈ।
ਸਾਲ 2006 ਦੌਰਾਨ ਨੂਰਮਹਿਲ ਦੇ ਸਰਕਾਰੀ ਸਕੂਲ ਨੂੰ ਸਰਾਂ ’ਚੋਂ ਬਾਹਰ ਤਾਂ ਕੱਢ ਦਿੱਤਾ ਗਿਆ ਪਰ ਹਾਲੇ ਤੱਕ ਨਵੇਂ ਥਾਂ ਸਕੂਲ ਆਰੰਭ ਨਾ ਹੋ ਸਕਿਆ। ਇਸ ਸਰਾਂ ’ਚੋਂ ਪੁਲੀਸ ਥਾਣਾ ਵੀ ਬਾਹਰ ਕੱਢਿਆ ਗਿਆ ਸੀ ਹਾਲਾਂਕਿ ਉਹ ਤਾਂ ਸ਼ਹਿਰੋਂ ਬਾਹਰ ਨਵਾਂ ਬਣਾ ਦਿੱਤਾ ਗਿਆ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕਿਆਂ ਦੀ ਹੋਂਦ ਖਤਮ ਕਰਕੇ ਕੁੜੀਆਂ ਦੇ ਸਕੂਲ ਨੂੰ ਕੋ-ਐਜੂਕੇਸ਼ਨ ਕਰ ਦਿੱਤਾ ਗਿਆ। ਕੁੱਝ ਕੁ ਮੁੰਡੇ ਉਸ ਸਕੂਲ ’ਚ ਦਾਖਲ ਹੋ ਗਏ ਬਾਕੀ ਕੋਈ ਪ੍ਰਾਈਵੇਟ ’ਚ ਚਲਾ ਗਿਆ ਤੇ ਕੋਈ ਕਿਤੇ ਹੋਰ ਚਲਾ ਗਿਆ।
ਇਸ ਸਬੰਧ ਵਿੱਚ ਪੱਤਰਕਾਰ ਬਾਲ ਕਿਸ਼ਨ ਬਾਲੀ ਨੇ ਸਾਢੇ ਚਾਰ ਮਹੀਨੇ ਲਗਾਤਾਰ ਇਕੱਲੇ ਨੇ ਹੀ ਧਰਨਾ ਲਾ ਛੱਡਿਆ। ਕੋਈ-ਕੋਈ ਹਮਾਇਤ ਲਈ ਚਲਾ ਜਾਂਦਾ ਪਰ ਹਾਲੇ ਤੱਕ ਵੀ ਗੱਲ ਸਿਰੇ ਨਹੀਂ ਲੱਗ ਸਕੀ। ਸਕੂਲ ਦੀ ਅਧੂਰੀ ਇਮਾਰਤ ਕਦੋਂ ਪੂਰੀ ਹੋਣੀ ਹੈ, ਕੁੱਝ ਨਹੀਂ ਪਤਾ। ਬਾਦਲ ਸਰਕਾਰ ਵੇਲੇ 2016 ’ਚ ਨਵੀਂ ਇਮਾਰਤ ਦਾ ਨੀਂਹ ਪੱਥਰ ਰੱਖਿਆ ਸੀ। ਸਮਾਜ ਸੇਵੀ ਦਿਲਬਾਗ ਸਿੰਘ ਨੇ ਦੱਸਿਆ ਕਿ ਨਵੀਂ ਇਮਾਰਤ ਸਰਾਂ ਦੇ 300 ਮੀਟਰ ਦੇ ਘੇਰੇ ’ਚ ਹੀ ਉਸਾਰ ਦਿੱਤੀ, ਜਿਸ ਕਾਰਨ ਪੁਰਾਤੱਤਵ ਵਿਭਾਗ ਨੇ ਕੰਮ ਰੋਕ ਦਿੱਤਾ ਸੀ। ਇਸ ਸਬੰਧੀ ਮੌਜੂਦਾ ਵਿਧਾਇਕਾ ਬੀਬੀ ਇੰਦਰਜੀਤ ਕੌਰ ਮਾਨ ਨੇ ਕਿਹਾ ਕਿ ਪੁਰਾਤੱਤਵ ਵਿਭਾਗ ਦਿੱਲੀ ਵਲੋਂ ਇਤਰਾਜ਼ ਲਾਏ ਗਏ ਸਨ, ਜਿਸ ਦੀ ਮਨਜ਼ੂਰੀ ਮਿਲਦੇ ਹੀ ਇਹ ਸਕੂਲ ਆਰੰਭ ਹੋ ਜਾਏਗਾ।

Advertisement

Advertisement
Advertisement