ਕਿਸੇ ਗ਼ੈਰ-ਗਾਂਧੀ ਨੂੰ ਸੰਭਾਲਣੀ ਚਾਹੀਦੀ ਹੈ ਕਾਂਗਰਸ ਦੀ ਵਾਗਡੋਰ: ਪ੍ਰਿਯੰਕਾ ਗਾਂਧੀ
01:05 PM Aug 19, 2020 IST
ਟ੍ਰਿਬਿਊਨ ਵੈੱਬ ਡੈਸਕ
Advertisement
ਚੰਡੀਗੜ੍ਹ, 19 ਅਗਸਤ
ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਕਿਹਾ ਹੈ ਕਿ ਭਰਾ ਰਾਹੁਲ ਗਾਂਧੀ ਦੀ ਤਰ੍ਹਾਂ ਉਨ੍ਹਾਂ ਦਾ ਮੰਨਣਾ ਹੈ ਕਿ ਕਿਸੇ ਗੈਰ-ਗਾਂਧੀ ਨੂੰ ਕਾਂਗਰਸ ਦਾ ਪ੍ਰਧਾਨ ਨਿਯੁਕਤ ਕੀਤਾ ਜਾਣਾ ਚਾਹੀਦਾ ਹੈ। ਸ੍ਰੀਮਤੀ ਵਾਡਰਾ ਨੇ ਇਹ ਟਿਪਣੀਆਂ ਇਕ ਕਿਤਾਬ ਵਿੱਚ ਛਪੀ ਇੰਟਰਵਿਊ ਦੌਰਾਨ ਕੀਤੀ। ਕਿਤਾਬ ਵਿਚ ਉਨ੍ਹਾਂ ਦੇ ਹਵਾਲੇ ਨਾਲ ਕਿਹਾ ਗਿਆ ਹੈ: “ਸਾਡੇ ਵਿਚੋਂ ਕਿਸੇ ਨੂੰ ਵੀ ਪਾਰਟੀ ਦਾ ਪ੍ਰਧਾਨ ਨਹੀਂ ਹੋਣਾ ਚਾਹੀਦਾ ਹੈ ਅਤੇ ਮੈਂ ਰਾਹੁਲ ਦੀ ਗੱਲ ਨਾਲ ਸਹਿਮਤ ਹਾਂ। ਮੈਨੂੰ ਲਗਦਾ ਹੈ ਕਿ ਪਾਰਟੀ ਨੂੰ ਆਪਣਾ ਰਸਤਾ ਲੱਭਣਾ ਚਾਹੀਦਾ ਹੈ।”
Advertisement
Advertisement