ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸ਼ਸ਼ੀਕਲਾ ਖ਼ਿਲਾਫ਼ ਗੈਰ-ਜ਼ਮਾਨਤੀ ਵਾਰੰਟ ਜਾਰੀ

07:02 AM Sep 06, 2023 IST

ਬੰਗਲੂਰੂ, 5 ਸਤੰਬਰ
ਬੰਗਲੂਰੂ ਦੀ ਵਿਸ਼ੇਸ਼ ਲੋਕਾਯੁਕਤ ਅਦਾਲਤ ਨੇ ਸ਼ਹਿਰ ਦੀ ਇਕ ਜੇਲ੍ਹ ਵਿਚ ਬੰਦੀ ਦੌਰਾਨ ਕਥਿਤ ‘ਵੀਆਈਪੀ ਸਹੂਲਤਾਂ’ ਦਿੱਤੇ ਜਾਣ ਨਾਲ ਜੁੜੇ ਮਾਮਲੇ ਵਿਚ ਸੁਣਵਾਈ ਲਈ ਅਦਾਲਤ ਵਿਚ ਪੇਸ਼ ਨਾ ਹੋਣ ’ਤੇ ਤਾਮਿਲਨਾਡੂ ਦੀ ਮਰਹੂਮ ਮੁੱਖ ਮੰਤਰੀ ਜੇ. ਜੈਲਲਿਤਾ ਦੀ ਕਰੀਬੀ ਰਹੀ ਵੀਕੇ ਸ਼ਸ਼ੀਕਲਾ ਵਿਰੁੱਧ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ ਹੈ। 2017 ਵਿਚ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ’ਚ ਦੋਸ਼ੀ ਠਹਿਰਾਈ ਗਈ ਸ਼ਸ਼ੀਕਲਾ ਨੂੰ ਬੰਗਲੂਰੂ ਦੀ ਕੇਂਦਰੀ ਜੇਲ੍ਹ ’ਚ ਰੱਖਿਆ ਗਿਆ ਸੀ। ਵਿਸ਼ੇਸ਼ ਅਦਾਲਤ ਨੇ ਸੋਮਵਾਰ ਨੂੰ ਮਾਮਲੇ ਵਿਚ ਇਕ ਹੋਰ ਮੁਲਜ਼ਮ ਤੇ ਸ਼ਸ਼ੀਕਲਾ ਦੀ ਰਿਸ਼ਤੇਦਾਰ ਇਲਾਵਰਾਸੀ ਵਿਰੁੱਧ ਵੀ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ। ਅਦਾਲਤ ਨੇ ਮਾਮਲੇ ਦੀ ਸੁਣਵਾਈ 5 ਅਕਤੂਬਰ ਤੱਕ ਮੁਲਤਵੀ ਕਰਨ ਤੋਂ ਪਹਿਲਾਂ ਅੰਨਾਡੀਐਮਕੇ ਦੀ ਸਾਬਕਾ ਨੇਤਾ ਸ਼ਸ਼ੀਕਲਾ ਦੀ ਜ਼ਮਾਨਤ ਲਈ ਦੋ ਜ਼ਮਾਨਤਦਾਰਾਂ ਨੂੰ ਵੀ ਨੋਟਿਸ ਜਾਰੀ ਕੀਤਾ। -ਪੀਟੀਆਈ

Advertisement

Advertisement
Advertisement