ਹਰਿਆਣਾ ਗੁਰਦੁਆਰਾ ਕਮੇਟੀ ਦੀ ਚੋਣ ਲਈ 28 ਤਕ ਭਰੇ ਜਾਣਗੇ ਕਾਗਜ਼
07:48 AM Dec 18, 2024 IST
ਪੱਤਰ ਪ੍ਰੇਰਕ
ਟੋਹਾਣਾ, 17 ਦਸੰਬਰ
ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ 19 ਜਨਵਰੀ 2025 ਨੂੰ ਹੋਣਗੀਆਂ। ਇਹ ਜਾਣਕਾਰੀ ਡੀਸੀ ਫਤਿਹਾਬਾਦ ਮਨਦੀਪ ਕੌਰ ਨੇ ਦਿੰਦਿਆਂ ਦੱਸਿਆ ਕਿ ਸੂਬੇ ਦੇ 40 ਵਾਰਡਾਂ ਵਿੱਚ ਵੋਟਾਂ ਪੈਣਗੀਆਂ। ਇਸ ਸਬੰਧ ਵਿੱਚ ਚੋਣ ਕਮਿਸ਼ਨਰ ਐੱਚਐੱਸ ਭੱਲਾ ਨੇ ਕਮੇਟੀ ਦੀ ਚੋਣ ਲਈ ਅਧਿਸੂਚਨਾ ਜਾਰੀ ਕਰ ਦਿੱਤੀ ਹੈ। 20 ਤੋਂ 28 ਦਸੰਬਰ ਤੱਕ ਕਾਗਜ਼ ਭਰੇ ਜਾਣਗੇ। 30 ਦਸੰਬਰ ਨੂੰ ਜਾਂਚ ਹੋਵੇਗੀ। ਪਹਿਲੀ ਜਨਵਰੀ ਨੂੰ ਨਾਮਜ਼ਦਗੀਆਂ ਦੀ ਸੂਚੀ ਜਾਰੀ ਕਰ ਦਿੱਤੀ ਜਾਵੇਗੀ। ਨਾਮ ਵਾਪਸੀ 2 ਜਨਵਰੀ ਨੂੰ ਹੋ ਸਕੇਗੀ। ਦੇਰ ਸ਼ਾਮ ਤਕ ਉਮੀਦਵਾਰਾਂ ਨੂੰ ਚੋਣ ਚਿੰਨ੍ਹ ਅਲਾਟ ਕਰ ਦਿੱਤੇ ਜਾਣਗੇ। 19 ਜਨਵਰੀ ਨੂੰ ਸਵੇਰੇ 8 ਤੋਂ ਸ਼ਾਮ 5 ਵਜੇ ਤੱਕ ਵੋਟਾਂ ਪੈਣਗੀਆਂ। ਵੋਟਾਂ ਦੀ ਗਿਣਤੀ ਬੂਥਾਂ ’ਤੇ ਹੋਵੇਗੀ। ਚੋਣ ਵਿੱਚ ਸ਼ਾਮਲ ਹੋਣ ਵਾਲੇ ਉਮੀਦਵਾਰਾਂ ਨੂੰ ਕਾਗਜ਼ ਭਰਨ ਵੇਲੇ 5, 000 ਰੁਪਏ ਦੀ ਰਾਸੀ ਜਮ੍ਹਾਂ ਕਰਾਉਣੀ ਪਏਗੀ।
Advertisement
Advertisement