ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪੰਜਾਬ ਸਕੂਲ ਸਿੱਖਿਆ ਬੋਰਡ ਕਰਮਚਾਰੀ ਯੂਨੀਅਨ ਦੀ ਚੋਣ ਲਈ ਨਾਮਜ਼ਦਗੀਆਂ ਦਾਖ਼ਲ ਹੋਈਆਂ

06:39 AM Oct 25, 2024 IST
ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖ਼ਲ ਕਰਦੇ ਹੋਏ ਉਮੀਦਵਾਰ। -ਫੋਟੋ: ਸੋਢੀ

ਪੱਤਰ ਪ੍ਰੇਰਕ
ਐੱਸਏਐੱਸ ਨਗਰ (ਮੁਹਾਲੀ), 24 ਅਕਤੂਬਰ
ਪੰਜਾਬ ਸਕੂਲ ਸਿੱਖਿਆ ਬੋਰਡ ਕਰਮਚਾਰੀ ਯੂਨੀਅਨ ਦੀਆਂ 29 ਅਕਤੂਬਰ ਨੂੰ ਹੋਣ ਵਾਲੀਆਂ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦਾ ਕੰਮ ਅੱਜ ਮੁਕੰਮਲ ਹੋ ਗਿਆ। ਇਸ ਵਾਰ ਵੀ ਦੋਵੇਂ ਰਵਾਇਤੀ ਗਰੁੱਪਾਂ ਸਰਬ-ਸਾਂਝਾ ਰਾਣੂ ਗਰੁੱਪ ਅਤੇ ਖੰਗੂੜਾ-ਕਾਹਲੋਂ ਗਰੁੱਪ ਵਿੱਚ ਸਿੱਧਾ ਮੁਕਾਬਲਾ ਹੋਵੇਗਾ। ਚੋਣ ਕਮਿਸ਼ਨ ਦਰਸ਼ਨ ਰਾਮ, ਗੁਲਾਬ ਚੰਦ, ਗੁਰਦੀਪ ਸਿੰਘ ਅਤੇ ਅਜੀਤ ਪਾਲ ਸਿੰਘ ਨੇ ਸਰਬ-ਸਾਂਝਾ ਰਾਣੂ ਗਰੁੱਪ ਨੂੰ ਚੋਣ ਨਿਸ਼ਾਨ ਵਜੋਂ ਨੀਲਾ ਰੰਗ ਅਤੇ ਖੰਗੂੜਾ-ਕਾਹਲੋਂ ਗਰੁੱਪ ਨੂੰ ਲਾਲ ਰੰਗ ਅਲਾਟ ਕੀਤਾ ਹੈ। ਪ੍ਰਧਾਨਗੀ ਦੇ ਅਹੁਦੇ ਲਈ ਸਰਬ-ਸਾਂਝਾ ਰਾਣੂ ਗਰੁੱਪ ਨੇ ਇਸ ਵਾਰ ਮਹਿਲਾ ਉਮੀਦਵਾਰ ਰਮਨਦੀਪ ਕੌਰ ਗਿੱਲ ਨੂੰ ਚੋਣ ਮੈਦਾਨ ਉਤਾਰਿਆ ਹੈ ਜਦੋਂਕਿ ਖੰਗੂੜਾ-ਕਾਹਲੋਂ ਗਰੁੱਪ ਵੱਲੋਂ ਮੌਜੂਦਾ ਪ੍ਰਧਾਨ ਪਰਵਿੰਦਰ ਸਿੰਘ ਖੰਗੂੜਾ ਚੋਣ ਲੜ ਰਹੇ ਹਨ। ਸੀਨੀਅਰ ਮੀਤ ਪ੍ਰਧਾਨ ਲਈ ਸਰਬ-ਸਾਂਝਾ ਰਾਣੂ ਗਰੁੱਪ ਵੱਲੋਂ ਬਲਜਿੰਦਰ ਸਿੰਘ ਬਰਾੜ ਅਤੇ ਖੰਗੂੜਾ-ਕਾਹਲੋਂ ਗਰੁੱਪ ਵੱਲੋਂ ਗੁਰਚਰਨ ਸਿੰਘ ਤਰਮਾਲਾ, ਮੀਤ ਪ੍ਰਧਾਨ-1 ਲਈ ਬੰਤ ਸਿੰਘ ਧਾਲੀਵਾਲ ਅਤੇ ਗੁਰਪ੍ਰੀਤ ਸਿੰਘ ਕਾਹਲੋਂ, ਮੀਤ ਪ੍ਰਧਾਨ 2 ਲਈ ਰਾਜਿੰਦਰ ਸਿੰਘ ਮੈਣੀ ਅਤੇ ਸਤਨਾਮ ਸਿੰਘ ਸੱਤਾ, ਜੂਨੀਅਰ ਮੀਤ ਪ੍ਰਧਾਨ ਲਈ ਜਸਕਰਨ ਸਿੰਘ ਸਿੱਧੂ ਅਤੇ ਮਲਕੀਤ ਸਿੰਘ ਗਗੜ, ਜਨਰਲ ਸਕੱਤਰ ਲਈ ਸੁਖਚੈਨ ਸਿੰਘ ਸੈਣੀ ਤੇ ਪਰਮਜੀਤ ਸਿੰਘ ਬੈਨੀਪਾਲ, ਸਕੱਤਰ ਲਈ ਸੁਨੀਲ ਅਰੋੜਾ ਅਤੇ ਮਨੋਜ ਰਾਣਾ, ਸੰਯੁਕਤ ਸਕੱਤਰ ਲਈ ਗੁਰਇਕਬਾਲ ਸਿੰਘ ਸੋਢੀ ਅਤੇ ਗੁਰਜੀਤ ਸਿੰਘ ਬੀਦੋਵਾਲੀ, ਵਿੱਤ ਸਕੱਤਰ ਲਈ ਪਰਮਜੀਤ ਸਿੰਘ ਪੰਮਾ, ਰਮਨਦੀਪ ਸਿੰਘ ਬੋਪਾਰਾਏ, ਦਫ਼ਤਰ ਸਕੱਤਰ ਲਈ ਸੁਨੀਤਾ ਥਿੰਦ ਅਤੇ ਸੀਮਾ ਸੂਦ, ਸੰਗਠਨ ਸਕੱਤਰ ਲਈ ਜਸਬੀਰ ਕੌਰ ਅਤੇ ਸਵਰਨ ਸਿੰਘ ਤਿਊੜ ਅਤੇ ਪ੍ਰੈਸ ਸਕੱਤਰ ਲਈ ਬਲਜਿੰਦਰ ਸਿੰਘ ਮਾਂਗਟ ਤੇ ਜਸਵਿੰਦਰ ਸਿੰਘ ਚੋਣ ਮੈਦਾਨ ਵਿੱਚ ਹਨ।

Advertisement

Advertisement