ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਨਵੀਨ ਜਿੰਦਲ ਤੇ ਸੁਸ਼ੀਲ ਗੁਪਤਾ ਵੱਲੋਂ ਨਾਮਜ਼ਦਗੀਆਂ ਦਾਖ਼ਲ

07:52 AM May 04, 2024 IST
ਨਾਮਜ਼ਦਗੀ ਪੱਤਰ ਦਾਖਲ ਕਰਦੇ ਹੋਏ ਭਾਜਪਾ ਉਮੀਦਵਾਰ ਨਵੀਨ ਜਿੰਦਲ।

ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 3 ਮਈ
ਜ਼ਿਲ੍ਹਾ ਚੋਣ ਅਧਿਕਾਰੀ ਤੇ ਡਿਪਟੀ ਕਮਿਸ਼ਨਰ ਸ਼ਾਂਤਨੂੰ ਸ਼ਰਮਾ ਨੇ ਦੱਸਿਆ ਕਿ ਹੁਣ ਤੱਕ ਲੋਕ ਸਭਾ ਚੋਣਾਂ ਲਈ 22 ਉਮੀਦਵਾਰਾਂ ਨੇ ਨਾਮਜ਼ਦਗੀ ਪਰਚੇ ਭਰੇ ਹਨ। ਉਨ੍ਹਾਂ ਦੱਸਿਆ ਕਿ ਬੀਤੇ ਕੱਲ੍ਹ ਭਾਜਪਾ ਉਮੀਦਵਾਰ ਨਵੀਨ ਜਿੰਦਲ ਤੇ ਉਨ੍ਹਾਂ ਦੀ ਕਵਰਿੰਗ ਉਮੀਦਵਾਰ ਸ਼ਾਲੂ ਜਿੰਦਲ ਨੇ ਪਰਚੇ ਭਰੇ। ਇਸੇ ਤਰ੍ਹਾਂ ‘ਆਪ’ ਦੇ ਸੁਸ਼ੀਲ ਗੁਪਤਾ ਤੇ ਉਨ੍ਹਾਂ ਦੀ ਕਵਰਿੰਗ ਉਮੀਦਵਾਰ ਸੁਮਿੱਤਰਾ ਦੇਵੀ ਨੇ ਪਰਚਾ ਭਰਿਆ। ਆਜ਼ਾਦ ਉਮੀਦਵਾਰ ਅਸ਼ਵਨੀ ਸ਼ਰਮਾ ਹਰਿਤਵਾਲ, ਫੂਲ ਸਿੰਘ ਤੇ ਰਾਸ਼ਟਰ ਗਰੀਬ ਦਲ ਦੇ ਉਮੀਦਵਾਰ ਪ੍ਰਦੀਪ ਸੈਣੀ ਨੇ ਵੀ ਆਪਣੀ ਨਾਮਜ਼ਦਗੀ ਦਾਖਲ ਕਰਵਾ ਦਿੱਤੀ ਹੈ। ਇਹ ਪਰਚੇ 6 ਮਈ ਤੱਕ ਭਰੇ ਜਾਣਗੇ ਤੇ ਕੁਰੂਕਸ਼ੇਤਰ ਲੋਕ ਸਭਾ ਸੀਟ ਲਈ ਬੀਤੇ ਦਿਨ ਤੱਕ 22 ਉਮੀਦਵਾਰ ਪਰਚੇ ਭਰ ਚੁੱਕੇ ਹਨ। ਭਾਜਪਾ ਉਮੀਦਵਾਰ ਨਵੀਨ ਜਿੰਦਲ ਵੱਲੋਂ ਦਾਖਲ ਕੀਤੇ ਪਰਚੇ ਮੁਤਾਬਕ ਉਨ੍ਹਾਂ ਨੇ 1990 ਵਿਚ ਦਿੱਲੀ ਵਿਸ਼ਵ ਵਿਦਿਆਲਿਆ ਤੋਂ ਬੀਕਾਮ ਆਨਰਜ਼ ਦੀ ਡਿਗਰੀ ਤੇ 1992 ਵਿਚ ਯੂਐੱਸਏ ਦੀ ਟੇਕਸਾਸ ਯੂਨੀਵਰਸਿਟੀ ਤੋਂ ਐੱਮਬੀਏ ਦੀ ਡਿਗਰੀ ਹਾਸਲ ਕੀਤੀ ਹੈ। ਉਨ੍ਹਾਂ ਕੋਲ 88673.68 ਲੱਖ ਦੀ ਚਲ ਸੰਪਤੀ ਹੈ ਤੇ 1105.81 ਲੱਖ ਦੀ ਅਚਲ ਸੰਪਤੀ ਹੈ। ਉਨ੍ਹਾਂ ਨੇ 692.31 ਲੱਖ ਦਾ ਕਰਜ਼ ਲਿਆ ਹੈ। ਨਵੀਨ ਜਿੰਦਲ ਦੀ ਕਵਰਿੰਗ ਉਮੀਦਵਾਰ ਸ਼ਾਲੂ ਜਿੰਦਲ ਨੇ 1989 ਵਿਚ ਪੰਜਾਬ ਯੂਨੀਵਰਸਿਟੀ ਦੇ ਸਰਕਾਰੀ ਮਹਿਲਾ ਕਾਲਜ ਲੁਧਿਆਣਾ ਤੋਂ ਬੀਏ ਦੀ ਡਿਗਰੀ ਤੇ 1990 ਵਿਚ ਸੈਂਟ ਜੇਵਿਅਰ ਕਾਲਜ ਮੁੰਬਈ ਤੋਂ ਡਿਪਲੋਮਾ ਐਂਡ ਬਿਜ਼ਨਸ ਮੈਨੇਜਮੈਂਟ ਕੀਤਾ ਹੈ। ਸ਼ਾਲੂ ਜਿੰਦਲ ਨੇ ਆਪਣੇ ਪੱਤਰ ਵਿਚ 11,461 ਲੱਖ ਦੀ ਚਲ ਸੰਪਤੀ ਦਿਖਾਈ ਹੈ। ‘ਆਪ’ ਉਮੀਦਵਾਰ ਸੁਸ਼ੀਲ ਗੁਪਤਾ ਨੇ 1987 ਵਿਚ ਦਿੱਲੀ ਵਿਸ਼ਵ ਵਿਦਿਆਲਿਆ ਤੋਂ ਐੱਲਐੱਲਬੀ ਦੀ ਡਿਗਰੀ ਹਾਸਲ ਕੀਤੀ ਹੈ। ਉਨ੍ਹਾਂ ਨੇ ਆਪਣੇ ਪੱਤਰ ਵਿਚ 49 ਕਰੋੜ 73 ਲੱਖ 19 ਹਜ਼ਾਰ 36 ਰੁਪਏ ਦੀ ਚਲ ਸੰਪਤੀ ਤੇ 22 ਕਰੋੜ 26 ਲੱਖ ਦੀ ਅਚਲ ਸੰਪਤੀ ਦਿਖਾਈ ਹੈ, ਜਦੋਂਕਿ ਉਸ ਨੇ ਵਿੱਤੀ ਸੰਸਥਾਨਾਂ ਤੋਂ 6 ਕਰੋੜ 62 ਲੱਖ 99 ਹਜ਼ਾਰ 80 ਰੁਪਏ ਦਾ ਕਰਜ਼ ਲਿਆ ਹੈ। ਉਨ੍ਹਾਂ ਦੀ ਕਵਰਿੰਗ ਉਮੀਦਵਾਰ ਸੁਮਿੱਤਰਾ ਦੇਵੀ ਦੇ ਕੋਲ 23 ਕਰੋੜ 13 ਲੱਖ 88 ਹਜ਼ਾਰ 152 ਰੁਪਏ ਦੀ ਚਲ ਸੰਪਤੀ ਹੈ ਤੇ 73 ਕਰੋੜ 94 ਲੱਖ 65 ਹਜ਼ਾਰ 840 ਰੁਪਏ ਦੀ ਅਚਲ ਸੰਪਤੀ ਹੈ। ਉਨ੍ਹਾਂ ਨੇ ਵੀ ਵਿੱਤੀ ਸੰਸਥਾਨਾਂ ਤੋਂ 6 ਕਰੋੜ 34 ਲੱਖ 80 ਹਜ਼ਾਰ 912 ਦਾ ਕਰਜ਼ ਲਿਆ ਹੈ।

Advertisement

Advertisement
Advertisement