For the best experience, open
https://m.punjabitribuneonline.com
on your mobile browser.
Advertisement

ਕਾਂਗਰਸੀ ਉਮੀਦਵਾਰ ਸ਼ੈਲਜਾ ਵੱਲੋਂ ਨਾਮਜ਼ਦਗੀ ਪੱਤਰ ਦਾਖ਼ਲ

08:03 AM May 02, 2024 IST
ਕਾਂਗਰਸੀ ਉਮੀਦਵਾਰ ਸ਼ੈਲਜਾ ਵੱਲੋਂ ਨਾਮਜ਼ਦਗੀ ਪੱਤਰ ਦਾਖ਼ਲ
ਸਿਰਸਾ ਵਿਚ ਨਾਮਜ਼ਦਗੀ ਪੱਤਰ ਦਾਖ਼ਲ ਕਰਦੇ ਹੋਏ ਕੁਮਾਰੀ ਸ਼ੈਲਜਾ ਤੇ ਕਾਂਗਰਸੀ ਆਗੂ।
Advertisement

ਪ੍ਰਭੂ ਦਿਆਲ
ਸਿਰਸਾ, 1 ਮਈ
ਲੋਕ ਸਭਾ ਹਲਕਾ ਸਿਰਸਾ ਤੋਂ ਕਾਂਗਰਸ ਦੀ ਉਮੀਦਵਾਰ ਕੁਮਾਰੀ ਸ਼ੈਲਜਾ ਨੇ ਆਪਣਾ ਨਾਮਜ਼ਦਗੀ ਪੱਤਰ ਦਾਖ਼ਲ ਕੀਤਾ। ਕਾਂਗਰਸ ਦੀ ਉਮੀਦਵਾਰ ਕੁਮਾਰੀ ਸ਼ੈਲਜਾ ਤੇ ਕਾਂਗਰਸੀ ਆਗੂ ਤੇ ਵਰਕਰ ਅੱਜ ਸਵੇਰੇ ਕਾਂਗਰਸ ਭਵਨ ਇਕੱਠੇ ਹੋਏ ਜਿਥੋਂ ਇਕ ਕਾਫਲੇ ’ਚ ਉਹ ਮਿਨੀ ਸਕੱਤਰੇਤ ਪੁੱਜੇ ਅਤੇ ਉਨ੍ਹਾਂ ਨੇ ਜ਼ਿਲ੍ਹਾ ਚੋਣ ਅਧਿਕਾਰੀ ਕੋਲ ਆਪਣਾ ਨਾਮਜ਼ਦਗੀ ਪੱਤਰ ਦਾਖ਼ਲ ਕੀਤਾ। ਇਸ ਮੌਕੇ ਬੀਰੇਂਦਰ ਸਿੰਘ, ਰਣਦੀਪ ਸੂਰਜੇਵਾਲਾ, ਕਿਰਨ ਚੌਧਰੀ, ਚੰਦਰਮੋਹਨ, ਸਰੂਤੀ ਚੌਧਰੀ ਤੋਂ ਇਲਾਵਾ ਸਾਬਕਾ ਐਮਪੀ ਚਰਨਜੀਤ ਸਿੰਘ ਰੋੜੀ, ਅਮਿਤ ਸਿਹਾਗ, ਭਰਤ ਸਿੰਘ ਬੈਨੀਵਾਲ, ਪਵਨ ਬੈਨੀਵਾਲ, ਸੰਤੋਸ਼ ਬੈਨੀਵਾਲ, ਰਾਜ ਕੁਮਾਰ ਸ਼ਰਮਾ ਆਦਿ ਸਮੇਤ ਕਾਂਗਰਸ ਦੇ ਕਈ ਸੀਨੀਅਰ ਆਗੂ ਮੌਜੂਦ ਸਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੁਮਾਰੀ ਸ਼ੈਲਜਾ ਨੇ ਕਿਹਾ ਕਿ ਉਹ ਮਹਿੰਗਾਈ, ਬੇਰੁਜ਼ਗਾਰੀ ਆਦਿ ਦੇ ਜਨਤਕ ਮੁੱਦਿਆਂ ਨੂੰ ਲੈ ਕੇ ਲੋਕਾਂ ਨੂੰ ਵੋਟ ਦੀ ਅਪੀਲ ਕਰਨਗੇ। ਉਨ੍ਹਾਂ ਕਿਹਾ ਕਿ ਕਾਂਗਰਸ ’ਚ ਕਿਸੇ ਤਰ੍ਹਾਂ ਦੀ ਗੁੱਟਬਾਜ਼ੀ ਨਹੀਂ ਹੈ। ਸਾਰੀ ਕਾਂਗਰਸ ਇਕਜੁੱਟ ਹੈ ਤੇ ਪੂਰੇ ਜੋਸ਼ ਨਾਲ ਚੋਣ ਮੈਦਾਨ ਵਿੱਚ ਨਿਤਰੀ ਹੈ। ਭਾਜਪਾ ਸਰਕਾਰ ’ਤੇ ਨਿਸ਼ਾਨਾ ਸੇਧਦਿਆਂ ਉਨ੍ਹਾਂ ਨੇ ਕਿਹਾ ਕਿ ਸਰਕਾਰ ਕੋਲ ਕੋਈ ਮੁੱਦਾ ਹੀ ਨਹੀਂ ਹੈ। ਲੋਕ ਇਸ ਸਰਕਾਰ ਦੀਆਂ ਨੀਤੀਆਂ ਤੋਂ ਤੰਗ ਆ ਚੁੱਕੇ ਹਨ। ਭਾਜਪਾ ਆਗੂ ਸਿਰਫ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਗੁਣਗਾਣ ਕਰਨ ਵਿੱਚ ਹੀ ਲੱਗੇ ਹੋਏ ਹਨ ਜਦਕਿ ਪ੍ਰਧਾਨ ਮੰਤਰੀ ਬੇਲੋੜੀ ਬਿਆਨਬਾਜ਼ੀ ਕਰਕੇ ਲੋਕਾਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

Advertisement

Advertisement
Author Image

sukhwinder singh

View all posts

Advertisement
Advertisement
×