For the best experience, open
https://m.punjabitribuneonline.com
on your mobile browser.
Advertisement

ਉਮਰ ਅਬਦੁੱਲਾ ਤੇ ਫਯਾਜ਼ ਮੀਰ ਵੱਲੋਂ ਬਾਰਾਮੂਲਾ ਹਲਕੇ ਤੋਂ ਨਾਮਜ਼ਦਗੀ ਦਾਖ਼ਲ

08:19 AM May 03, 2024 IST
ਉਮਰ ਅਬਦੁੱਲਾ ਤੇ ਫਯਾਜ਼ ਮੀਰ ਵੱਲੋਂ ਬਾਰਾਮੂਲਾ ਹਲਕੇ ਤੋਂ ਨਾਮਜ਼ਦਗੀ ਦਾਖ਼ਲ
ਬਾਰਾਮੂਲਾ ’ਚ ਨਾਮਜ਼ਦਗੀ ਦਾਖਲ ਕਰਨ ਤੋਂ ਪਹਿਲਾਂ ਕੀਤੀ ਰੈਲੀ ਦੌਰਾਨ ਨੈਸ਼ਨਲ ਕਾਨਫਰੰਸ ਦੇ ਉਪ ਪ੍ਰਧਾਨ ਉਮਰ ਅਬਦੁੱਲਾ। -ਫੋਟੋ: ਪੀਟੀਆਈ
Advertisement

ਸ਼੍ਰੀਨਗਰ, 2 ਮਈ
ਨੈਸ਼ਨਲ ਕਾਨਫਰੰਸ ਦੇ ਉਪ ਪ੍ਰਧਾਨ ਉਮਰ ਅਬਦੁੱਲਾ ਅਤੇ ਸਾਬਕਾ ਰਾਜ ਸਭਾ ਮੈਂਬਰ ਤੇ ਪੀਡੀਪੀ ਉਮੀਦਵਾਰ ਮੁਹੰਮਦ ਫਯਾਜ਼ ਮੀਰ ਨੇ ਜੰਮੂ ਅਤੇ ਕਸ਼ਮੀਰ ਵਿੱਚ ਬਾਰਾਮੂਲਾ ਲੋਕ ਸਭਾ ਹਲਕੇ ਤੋਂ ਅੱਜ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ। ਇਸ ਮੌਕੇ ਉਨ੍ਹਾਂ ਨਾਲ ਨੈਸ਼ਨਲ ਕਾਨਫਰੰਸ ਦੇ ਖਜ਼ਾਨਚੀ ਸ਼ੰਮੀ ਓਬਰਾਏ ਅਤੇ ਜੰਮੂ ਅਤੇ ਕਸ਼ਮੀਰ ਕਾਂਗਰਸ ਕਮੇਟੀ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਜੀ ਐਨ ਮੋਂਗਾ ਵੀ ਮੌਜੂਦ ਸਨ। ਅਬਦੁੱਲਾ ਨੇ ਹਲਕੇ ਦੇ ਰਿਟਰਨਿੰਗ ਅਫਸਰ ਬਾਰਾਮੂਲਾ ਦੇ ਡਿਪਟੀ ਕਮਿਸ਼ਨਰ ਮਿੰਗਾ ਸ਼ੇਰਪਾ ਕੋਲ ਨਾਮਜ਼ਦਗੀ ਪੱਤਰ ਦਾਖਲ ਕੀਤੇ। ਪੀਡੀਪੀ ਉਮੀਦਵਾਰ ਮੀਰ ਨੇ ਵੀ ਇਸ ਹਲਕੇ ਲਈ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਜਿੱਥੇ ਚੋਣਾਂ ਦੇ ਪੰਜਵੇਂ ਗੇੜ ਵਿੱਚ ਵੋਟਾਂ ਪੈਣਗੀਆਂ। ਇਸ ਲੋਕ ਸਭਾ ਹਲਕੇ ’ਚ ਪੀਪਲਜ਼ ਕਾਨਫਰੰਸ ਦੇ ਪ੍ਰਧਾਨ ਸੱਜਾਦ ਗਨੀ ਲੋਨ ਅਤੇ ਅਵਾਮੀ ਇਤੇਹਾਦ ਪਾਰਟੀ ਦੇ ਆਗੂ ਅਬਦੁਲ ਰਸ਼ੀਦ ਸ਼ੇਖ ਉਰਫ ਇੰਜਨੀਅਰ ਰਸ਼ੀਦ ਦੇ ਨਾਲ ਬਹੁਕੋਣਾ ਮੁਕਾਬਲਾ ਹੈ। ਉੱਤਰੀ ਕਸ਼ਮੀਰ ਹਲਕੇ ’ਚ ਉਮੀਦਵਾਰਾਂ ਦੀ ਕੁੱਲ ਗਿਣਤੀ ਹੁਣ 12 ਹੋ ਗਈ ਹੈ। ਇਸ ਸੀਟ ਲਈ ਨਾਮਜ਼ਦਗੀ ਦਾਖਲ ਕਰਨ ਦੀ ਆਖਰੀ ਮਿਤੀ 3 ਮਈ ਹੈ, ਜਦ ਕਿ ਵੋਟਾਂ 20 ਮਈ ਨੂੰ ਪੈਣੀਆਂ ਹਨ। -ਪੀਟੀਆਈ

Advertisement

Advertisement
Author Image

sukhwinder singh

View all posts

Advertisement
Advertisement
×