For the best experience, open
https://m.punjabitribuneonline.com
on your mobile browser.
Advertisement

ਸ਼ਮੀ ਅਰਜੁਨ ਐਵਾਰਡ ਅਤੇ ਸਾਤਵਿਕ-ਚਿਰਾਗ ਖੇਡ ਰਤਨ ਪੁਰਸਕਾਰ ਲਈ ਨਾਮਜ਼ਦ

08:32 AM Dec 14, 2023 IST
ਸ਼ਮੀ ਅਰਜੁਨ ਐਵਾਰਡ ਅਤੇ ਸਾਤਵਿਕ ਚਿਰਾਗ ਖੇਡ ਰਤਨ ਪੁਰਸਕਾਰ ਲਈ ਨਾਮਜ਼ਦ
ਮੁਹੰਮਦ ਸ਼ਮੀ, ਸਾਤਵਿਕਸਾਈਰਾਜ ਰੰਕੀਰੈੱਡੀ, ਚਿਰਾਗ ਸ਼ੈੱਟੀ ਅਤੇ ਆਰ.ਬੀ ਰਮੇਸ਼।
Advertisement

ਨਵੀਂ ਦਿੱਲੀ, 13 ਦਸੰਬਰ
ਇੱਕ ਰੋਜ਼ਾ ਵਿਸ਼ਵ ਕੱਪ ’ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੂੰ ਅਰਜੁਨ ਪੁਰਸਕਾਰ ਜਦਕਿ ਸਾਤਵਿਕਸਾਈਰਾਜ ਰੰਕੀਰੈੱਡੀ ਅਤੇ ਚਿਰਾਗ ਸ਼ੈੱਟੀ ਦੀ ਬੈਡਮਿੰਟਨ ਪੁਰਸ਼ ਡਬਲਜ਼ ਜੋੜੀ ਨੂੰ ਮੇਜਰ ਧਿਆਨ ਚੰਦ ਖੇਡ ਰਤਨ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ ਹੈ। 33 ਸਾਲਾ ਤੇਜ਼ ਗੇਂਦਬਾਜ਼ ਸ਼ਮੀ ਨੇ ਇੱਕ ਰੋਜ਼ਾ ਵਿਸ਼ਵ ਕੱਪ ’ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ ਹਾਲਾਂਕਿ ਭਾਰਤ ਨੂੰ ਇਸ ਟੂਰਨਾਮੈਂਟ ਦੇ ਫਾਈਨਲ ’ਚ ਆਸਟਰੇਲੀਆ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਖੇਡ ਮੰਤਰਾਲੇ ਦੇ ਸੂਤਰਾਂ ਮੁਤਾਬਕ ਬੀਸੀਸੀਆਈ ਨੇ ਸ਼ਮੀ ਦਾ ਨਾਂ ਸੂਚੀ ’ਚ ਸ਼ਾਮਲ ਕਰਨ ਲਈ ਵਿਸ਼ੇਸ਼ ਬੇਨਤੀ ਕੀਤੀ ਸੀ। ਇਸ ਤੋਂ ਪਹਿਲਾਂ ਉਸ ਦਾ ਨਾਂ ਦੇਸ਼ ਦੇ ਦੂਜੇ ਸਰਬਉੱਚ ਖੇਡ ਪੁਰਸਕਾਰ ਲਈ ਨਾਮਜ਼ਦ ਖਿਡਾਰੀਆਂ ਦੀ ਸੂਚੀ ਵਿੱਚ ਸ਼ਾਮਲ ਨਹੀਂ ਸੀ। ਸ਼ਮੀ ਨੇ ਇੱਕ ਰੋਜ਼ਾ ਵਿਸ਼ਵ ਕੱਪ ਵਿੱਚ ਸਭ ਤੋਂ ਵੱਧ 24 ਵਿਕਟਾਂ (ਸੱਤ ਮੈਚਾਂ ਵਿੱਚ) ਲਈਆਂ ਸਨ। ਸ਼ਮੀ ਤੋਂ ਇਲਾਵਾ ਪੁਰਸ਼ ਹਾਕੀ ਖਿਡਾਰੀ ਕ੍ਰਿਸ਼ਨਾ ਬਹਾਦੁਰ ਪਾਠਕ ਅਤੇ ਸੁਸ਼ੀਲਾ ਚਾਨੂ, ਤੀਰਅੰਦਾਜ਼ ਓਜਸ ਪ੍ਰਵੀਨ ਦਿਓਤਲੇ ਅਤੇ ਆਦਿਤੀ ਗੋਪੀਚੰਦ ਸਵਾਮੀ, ਬਲਾਈਂਡ ਕ੍ਰਿਕਟਰ ਅਜੈ ਰੈੱਡੀ, ਮੁੱਕੇਬਾਜ਼ ਮੁਹੰਮਦ ਹਸਾਮੂਦੀਨ, ਸ਼ਤਰੰਜ ਖਿਡਾਰਨ ਆਰ ਵੈਸ਼ਾਲੀ, ਗੋਲਫਰ ਦੀਕਸ਼ਾ ਡਾਗਰ, ਨਿਸ਼ਾਨੇਬਾਜ਼ ਐਸ਼ਵਰਿਆ ਪ੍ਰਤਾਪ ਸਿੰਘ ਤੋਮਰ, ਪਹਿਲਵਾਨ ਅੰਤਿਮ ਪੰਘਾਲ, ਲਾਅਨ ਬਾਲ ਖਿਡਾਰਨ ਪਿੰਕੀ ਅਤੇ ਟੇਬਲ ਟੈਨਿਸ ਖਿਡਾਰੀ ਅਯਹਿਕਾ ਮੁਖਰਜੀ ਨੂੰ ਵੀ ਅਰਜੁਨ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ ਹੈ। ਇਸੇ ਤਰ੍ਹਾਂ ਗਣੇਸ਼ ਪ੍ਰਭਾਕਰਨ (ਮਲਖੰਬ), ਮਹਾਵੀਰ ਸੈਣੀ (ਪੈਰਾ ਅਥਲੈਟਿਕਸ), ਲਲਿਤ ਕੁਮਾਰ (ਕੁਸ਼ਤੀ), ਆਰ.ਬੀ ਰਮੇਸ਼ (ਸ਼ਤਰੰਜ) ਅਤੇ ਸ਼ਿਵੇਂਦਰ ਸਿੰਘ (ਹਾਕੀ) ਨੂੰ ਦਰੋਣਾਚਾਰੀਆ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ ਹੈ। ਕਵਿਤਾ (ਕਬੱਡੀ), ਮੰਜੂਸ਼ਾ ਕੰਵਰ (ਬੈਡਮਿੰਟਨ) ਅਤੇ ਵਿਨੀਤ ਕੁਮਾਰ ਸ਼ਰਮਾ (ਹਾਕੀ) ਧਿਆਨ ਚੰਦ ਲਾਈਫਟਾਈਮ ਐਵਾਰਡ ਲਈ ਨਾਮਜ਼ਦ ਹਨ। -ਪੀਟੀਆਈ

Advertisement

Advertisement
Author Image

sukhwinder singh

View all posts

Advertisement
Advertisement
×