For the best experience, open
https://m.punjabitribuneonline.com
on your mobile browser.
Advertisement

ਲੀਲਾ ਭਵਨ ਤੋਂ ਬੰਦ ਰਸਤਿਆਂ ’ਤੇ ਆਵਾਜਾਈ ਬਹਾਲ

09:12 AM Nov 10, 2024 IST
ਲੀਲਾ ਭਵਨ ਤੋਂ ਬੰਦ ਰਸਤਿਆਂ ’ਤੇ ਆਵਾਜਾਈ ਬਹਾਲ
ਵਿਧਾਇਕ ਅਜੀਤਪਾਲ ਕੋਹਲੀ ਲੀਲਾ ਭਵਨ ਨੇੜੇ ਬੈਰੀਕੇਡਿੰਗ ਹਟਵਾਉਂਦੇ ਹੋਏ।
Advertisement

ਸਰਬਜੀਤ ਸਿੰਘ ਭੰਗੂ
ਪਟਿਆਲਾ, 9 ਨਵੰਬਰ
ਇਥੋਂ ਦੇ ਲੀਲਾ ਭਵਨ ਤੋਂ 22 ਨੰਬਰ ਰੇਲਵੇ ਫਾਟਕ ਦੇ ਪੁਲ ਨੂੰ ਜਾਂਦੀ ਸੜਕ ’ਤੇ ਬੈਰੀਕੇਡ ਲਾ ਕੇ ਬੰਦ ਕੀਤੇ ਰਸਤੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਖੁਲ੍ਹਵਾ ਦਿੱਤੇੇ ਹਨ। ਵਿਧਾਇਕ ਦਾ ਕਹਿਣਾ ਸੀ ਕਿ ਸ਼ਹਿਰ ਵਿੱਚ ਲੱਗਣ ਵਾਲੇ ਜਾਮ ਨਾਲ ਨਜਿੱਠਣ ਲਈ ਕਈ ਸੜਕਾਂ ਉਪਰ ਕੱਟ ਬੰਦ ਕਰਕੇ ਟਰੈਫਿਕ ਪੁਲੀਸ ਵੱਲੋਂ ਟਰਾਇਲ ਕੀਤਾ ਜਾ ਰਿਹਾ ਹੈ, ਤਾਂ ਕਿ ਸਥਾਨਕ ਵਸਨੀਕਾਂ ਅਤੇ ਰਾਹਗੀਰਾਂ ਨੂੰ ਟਰੈਫਿਕ ਜਾਮ ਤੋਂ ਰਾਹਤ ਦਿੱਤੀ ਜਾਵੇ। ਉਨ੍ਹਾਂ ਹੋਰ ਕਿਹਾ ਕਿ ਸ਼ਹਿਰ ਵਿੱਚ ਕਈ ਤਰ੍ਹਾਂ ਦੇ ਨਵੇਂ ਪ੍ਰਬੰਧ ਕੀਤੇ ਜਾ ਰਹੇ ਹਨ ਤਾਂ ਕਿ ਲੋਕਾਂ ਨੂੰ ਕੋਈ ਦਿੱਕਤ ਨਾ ਆਵੇ ਅਤੇ ਸ਼ਹਿਰ ਵਿੱਚ ਜਾਮ ਵੀ ਨਾ ਲੱਗਣ। ਵਿਧਾਇਕ ਨੇ ਦੱਸਿਆ ਕਿ ਇਸੇ ਤਹਿਤ ਹੀ ਟਰੈਫਿਕ ਪੁਲੀਸ ਨੇ ਲੀਲਾ ਭਵਨ ਤੋਂ 22 ਨੰਬਰ ਫਾਟਕ ਪੁਲ ਰੋਡ ’ਤੇ ਵੀ ਕੱਟ ਬੰਦ ਕੀਤੇ ਸਨ, ਪ੍ਰੰਤੂ ਇਸ ਨੂੰ ਖੁਲ੍ਹਵਾਉਣ ਲਈ ਲੀਲਾ ਭਵਨ ਮਾਰਕੀਟ ਐਸੋਸੀਏਸ਼ਨ ਦੇ ਪ੍ਰਧਾਨ ਰਾਕੇਸ਼ ਜੈਨ ਤੇ ਹਨੀ ਲੁਥਰਾ ਨੇ ਮੰਗ ਕੀਤੀ ਸੀ ਕਿ ਅਜਿਹਾ ਹੋਣ ਨਾਲ ਲੀਲਾ ਭਵਨ ਮਾਰਕੀਟ ਲਈ ਸਮੱਸਿਆ ਪੈਦਾ ਹੋ ਰਹੀ ਹੈ। ਜਿਸ ਲਈ ਉਨ੍ਹਾਂ ਨੇ ਮੌਕੇ ’ਤੇ ਪੁੱਜ ਕੇ ਇਸ ਸਮੱਸਿਆ ਦਾ ਹੱਲ ਕਰਵਾਇਆ ਹੈ। ਇਸ ਮੌਕੇ ਮਾਰਕੀਟ ਐਸੋਸੀਏਸ਼ਨ ਨੇ ਮੰਗ ਰੱਖੀ ਕਿ ਲੀਲਾ ਭਵਨ ਨੇੜਲੇ ਸਕੂਲਾਂ ਦੀ ਛੁੱਟੀ ਸਮੇਂ ਇੱਕ ਘੰਟੇ ਦੇ ਸਮੇਂ ਲਈ ਚਾਵਲਾ ਚਿਕਨ ਤੋਂ ਐੱਚਡੀਐੱਫਸੀ ਬੈਂਕ ਨੂੰ ਜਾਂਦੀ ਸੜਕ ਨੂੰ ਇਕ ਤਰਫ਼ਾ ਕੀਤਾ ਜਾਵੇ। ਜਿਸ ’ਤੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਮੌਕੇ ’ਤੇ ਹੀ ਟਰੈਫਿਕ ਪੁਲੀਸ ਨੂੰ ਹਦਾਇਤ ਕੀਤੀ। ਇਸ ਮੌਕੇ ਲੀਲਾ ਭਵਨ ਮਾਰਕੀਟ ਐਸੋਏਸ਼ਨ ਦੇ ਪ੍ਰਧਾਨ ਰਾਕੇਸ਼ ਜੈਨ ਤੇ ਹਨੀ ਲੁਥਰਾ ਤੇ ਹੋਰ ਦੁਕਾਨਦਾਰਾਂ ਨੇ ਅਜੀਤਪਾਲ ਸਿੰਘ ਕੋਹਲੀ ਦਾ ਧੰਨਵਾਦ ਕੀਤਾ ਹੈ।

Advertisement

Advertisement
Advertisement
Author Image

joginder kumar

View all posts

Advertisement