ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਨੋਇਡਾ: ਔਡੀ ਕਾਰ ਦੀ ਟੱਕਰ ਨਾਲ ਮਰੇ ਬਜ਼ੁਰਗ ਦਾ ਪਰਿਵਾਰ ਕੇਸ ਦਰਜ ਕਰਾਉਣ ਲਈ ਕਈ ਘੰਟੇ ਥਾਣੇ ਦੇ ਚੱਕਰ ਕੱਟਦਾ ਰਿਹਾ

12:02 PM May 27, 2024 IST

ਨੋਇਡਾ, 27 ਮਈ
ਸ਼ਹਿਰ ਦੇ ਕੰਚਨਜੰਗਾ ਮਾਰਕੀਟ ਨੇੜੇ ਐਤਵਾਰ ਸਵੇਰੇ ਬੇਕਾਬੂ ਔਡੀ ਕਾਰ ਨਾਲ ਟਕਰਾਉਣ ਕਾਰਨ ਬਜ਼ੁਰਗ ਦੀ ਮੌਤ ਦੇ ਮਾਮਲੇ ਵਿਚ ਪੁਲੀਸ ਕਾਰ ਚਾਲਕ ਦੀ ਭਾਲ ਕਰ ਰਹੀ ਹੈ। ਮ੍ਰਿਤਕ ਦੇ ਪੁੱਤਰ ਨੇ ਸੈਕਟਰ-24 ਥਾਣੇ ਵਿੱਚ ਅਣਪਛਾਤੇ ਵਾਹਨ ਚਾਲਕ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਹੈ। ਪੁਲੀਸ ਵੱਲੋਂ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ’ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਮੁਲਜ਼ਮ ਕਾਰ ਚਾਲਕ ਦੀ ਭਾਲ ਕੀਤੀ ਜਾ ਰਹੀ ਹੈ। ਥਾਣਾ ਸੈਕਟਰ-24 ਦੇ ਇੰਚਾਰਜ ਇੰਸਪੈਕਟਰ ਵਿਵੇਕ ਸ੍ਰੀਵਾਸਤਵ ਨੇ ਦੱਸਿਆ ਕਿ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਸੈਕਟਰ-53 ਦੇ ਰਹਿਣ ਵਾਲੇ ਪ੍ਰਦੀਪ ਕੁਮਾਰ ਸਾਹ ਕਿ ਉਸ ਦੇ ਪਿਤਾ ਜਨਕ ਦੇਵ ਰੋਜ਼ਾਨਾ ਦੀ ਤਰ੍ਹਾਂ ਐਤਵਾਰ ਸਵੇਰੇ ਸੈਰ ਲਈ ਨਿਕਲੇ ਸਨ। ਸ਼ਿਕਾਇਤ ਅਨੁਸਾਰ ਜਦੋਂ ਉਹ ਕਾਫੀ ਦੇਰ ਤੱਕ ਵਾਪਸ ਨਾ ਆਏ ਤਾਂ ਪ੍ਰਦੀਪ ਨੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ। ਇਸ ਦੌਰਾਨ ਪ੍ਰਦੀਪ ਨੇ ਆਪਣੇ ਪਿਤਾ ਨੂੰ ਸੜਕ ਕਿਨਾਰੇ ਖੂਨ ਨਾਲ ਲੱਥਪੱਥ ਹਾਲਤ ਵਿੱਚ ਦੇਖਿਆ। ਸਥਾਨਕ ਲੋਕਾਂ ਨੇ ਸ਼ਿਕਾਇਤਕਰਤਾ ਨੂੰ ਦੱਸਿਆ ਕਿ ਅਣਪਛਾਤੀ ਔਡੀ ਕਾਰ ਦਾ ਚਾਲਕ ਜਨਕ ਦੇਵ ਨੂੰ ਟੱਕਰ ਮਾਰ ਕੇ ਭੱਜ ਗਿਆ ਸੀ। ਮ੍ਰਿਤਕ ਦੇ ਵਾਰਸਾਂ ਨੇ ਇਹ ਵੀ ਦੋਸ਼ ਲਾਇਆ ਕਿ ਪ੍ਰਦੀਪ ਅਤੇ ਉਸ ਦੇ ਹੋਰ ਪਰਿਵਾਰਕ ਮੈਂਬਰ ਕੇਸ ਦਰਜ ਕਰਵਾਉਣ ਲਈ ਕਈ ਘੰਟੇ ਪੁਲੀਸ ਚੌਕੀ ਅਤੇ ਥਾਣੇ ਦੇ ਚੱਕਰ ਲਗਾਉਂਦੇ ਰਹੇ।

Advertisement

Advertisement
Advertisement