ਨੋਇਡਾ: ਸੁਸਾਇਟੀ ਦੇ ਫਲੈਟ ਨੂੰ ਅੱਗ ਲੱਗੀ, ਜਾਨੀ ਨੁਕਸਾਨ ਤੋਂ ਬਚਾਅ
12:49 PM May 30, 2024 IST
ਨੋਇਡਾ, 30 ਮਈ
ਉੱਤਰ ਪ੍ਰਦੇਸ਼ ਦੇ ਨੋਇਡਾ 'ਚ ਅੱਜ ਸੁਸਾਇਟੀ ਦੇ ਫਲੈਟ 'ਚ ਅੱਗ ਲੱਗ ਗਈ। ਇਸ ਘਟਨਾ 'ਚ ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਸੈਕਟਰ 39 ਥਾਣਾ ਖੇਤਰ ਦੇ ਸੈਕਟਰ 100 ਵਿੱਚ ਸਥਿਤ ਲੋਟਸ ਬੁਲੇਵਾਰਡ ਸੁਸਾਇਟੀ ਦੇ ਫਲੈਟ ਦੀ ਬਾਲਕੋਨੀ ਵਿੱਚ ਅੱਗ ਲੱਗ ਗਈ, ਜਿਸ ਨੇ ਕੁਝ ਹੀ ਸਮੇਂ ਵਿੱਚ ਭਿਆਨਕ ਰੂਪ ਧਾਰਨ ਕਰ ਲਿਆ। ਅੱਗ ਲੱਗਣ ਦੀ ਸੂਚਨਾ ਮਿਲਣ ਤੋਂ ਬਾਅਦ ਫਾਇਰ ਬਿ੍ਗੇਡ ਦੀਆਂ ਪੰਜ ਗੱਡੀਆਂ ਮੌਕੇ 'ਤੇ ਭੇਜੀਆਂ ਗਈਆਂ| ਅੱਗ 'ਤੇ ਕਾਬੂ ਪਾ ਲਿਆ ਗਿਆ ਹੈ ਅਤੇ ਘਟਨਾ 'ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ।
Advertisement
Advertisement