ਨੋਇਡਾ: ਪਾਰਟੀ ’ਚ ਸੱਪ ਦੇ ਜ਼ਹਿਰ ਦੀ ਵਰਤੋਂ ਮਾਮਲੇ ’ਚ ਪੁਲੀਸ ਨੇ ਐਲਵਿਸ਼ ਯਾਦਵ ਤੋਂ 3 ਘੰਟਿਆਂ ਤੱਕ ਪੁੱਛ ਪੜਤਾਲ ਕੀਤੀ
12:27 PM Nov 08, 2023 IST
Advertisement
ਨੋਇਡਾ, 8 ਨਵੰਬਰ
ਯੂ-ਟਿਊਬਰ ਅਤੇ ‘ਬਿੱਗ ਬੌਸ ਓਟੀਟੀ-2’ ਜੇਤੂ ਐਲਵਿਸ਼ ਯਾਦਵ ਤੋਂ ਪਾਰਟੀ ਵਿੱਚ ਸੱਪ ਦੇ ਜ਼ਹਿਰ ਦੀ ਸ਼ੱਕੀ ਵਰਤੋਂ ਦੇ ਮਾਮਲੇ ਵਿੱਚ ਨੋਇਡਾ ਪੁਲੀਸ ਨੇ ਬੀਤੀ ਰਾਤ ਕਰੀਬ ਤਿੰਨ ਘੰਟੇ ਪੁੱਛ ਪੜਤਾਲ ਕੀਤੀ। ਯਾਦਵ ਪਿਛਲੇ ਹਫ਼ਤੇ ਇੱਥੇ ਦਰਜ ਐੱਫਆਈਆਰ ਵਿੱਚ ਨਾਮਜ਼ਦ ਵਿਅਕਤੀਆਂ ਵਿੱਚੋਂ ਇੱਕ ਹੈ। ਐਲਵਿਸ਼ ਯਾਦਵ ਮਾਮਲੇ 'ਤੇ ਉੱਤਰ ਪ੍ਰਦੇਸ਼ ਦੇ ਜੰਗਲਾਤ ਮੰਤਰੀ ਅਰੁਣ ਸਕਸੈਨਾ ਨੇ ਕਿਹਾ ਕਿ ਕੋਈ ਵੀ ਵਿਅਕਤੀ ਕਾਨੂੰਨ ਤੋਂ ਉੱਪਰ ਨਹੀਂ ਹੈ ਅਤੇ ਇਸ ਮਾਮਲੇ 'ਚ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਵੇਗੀ।
Advertisement
Advertisement