For the best experience, open
https://m.punjabitribuneonline.com
on your mobile browser.
Advertisement

ਨੋੋਇਡਾ: 6 ਢਾਬਿਆਂ ਤੇ 2 ਦੁਕਾਨਾਂ ਨੂੰ ਭਿਆਨਕ ਅੱਗ, ਜਾਨੀ ਨੁਕਸਾਨ ਤੋਂ ਬਚਾਅ

11:44 AM Mar 13, 2024 IST
ਨੋੋਇਡਾ  6 ਢਾਬਿਆਂ ਤੇ 2 ਦੁਕਾਨਾਂ ਨੂੰ ਭਿਆਨਕ ਅੱਗ  ਜਾਨੀ ਨੁਕਸਾਨ ਤੋਂ ਬਚਾਅ
Advertisement

ਨੋਇਡਾ, 13 ਮਾਰਚ
ਇਥੇ ਬਿਸਰਖ ਥਾਣਾ ਖੇਤਰ 'ਚ ਸਥਿਤ ਗੌੜ ਸਿਟੀ ਮਾਲ ਨੇੜੇ ਅੱਜ ਸਵੇਰੇ 6 ਢਾਬਿਆਂ ਅਤੇ 2 ਦੁਕਾਨਾਂ 'ਚ ਅੱਗ ਲੱਗ ਗਈ ਅਤੇ ਇਸ ਘਟਨਾ 'ਚ ਕੋਈ ਜ਼ਖ਼ਮੀ ਨਹੀਂ ਹੋਇਆ। ਸਵੇਰੇ 7 ਵਜੇ ਦੇ ਕਰੀਬ ਫਾਇਰ ਵਿਭਾਗ ਨੂੰ ਸੂਚਨਾ ਮਿਲੀ ਕਿ ਨੋਇਡਾ ਐਕਸਟੈਂਸ਼ਨ 'ਚ ਹਿੰਡਨ ਨਦੀ ਨੇੜੇ ਢਾਬੇ 'ਚ ਅੱਗ ਲੱਗ ਗਈ ਹੈ। ਮੌਕੇ 'ਤੇ ਪਹੁੰਚੀ ਫਾਇਰ ਬ੍ਰਿਗੇਡ ਦੀ ਟੀਮ ਨੇ ਦੇਖਿਆ ਕਿ ਅੱਗ ਉਥੇ ਬਣੇ ਛੇ ਢਾਬਿਆਂ ਅਤੇ ਦੋ ਹੋਰ ਦੁਕਾਨਾਂ ਤੱਕ ਫੈਲ ਗਈ। ਮੰਨਿਆ ਜਾ ਰਿਹਾ ਹੈ ਕਿ ਅੱਗ 'ਸ਼ਾਰਟ ਸਰਕਟ' ਕਾਰਨ ਲੱਗੀ ਹੈ। ਫਾਇਰ ਬ੍ਰਿਗੇਡ ਦੀਆਂ 10 ਗੱਡੀਆਂ ਨੇ ਕਰੀਬ 3 ਘੰਟੇ ਦੀ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ।

Advertisement

Advertisement
Author Image

Advertisement
Advertisement
×